ਸੁਪਰੀਮ ਕੋਰਟ ਨੇ ਮੁਹੱਰਮ ਮੌਕੇ ਦੇਸ਼ ਭਰ ‘ਚ ਤਾਜੀਆ ਕੱਢਣ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ

534
Share

ਨਵੀਂ ਦਿੱਲੀ, 27 ਅਗਸਤ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਮੁਹੱਰਮ ਮੌਕੇ ਦੇਸ਼ ਭਰ ਵਿੱਚ ਤਾਜੀਆ ਕੱਢਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸਿਖਰਲੀ ਅਦਾਲਤ ਨੇ ਲਖਨਊ ਆਧਾਰਿਤ ਪਟੀਸ਼ਨਰ ਨੂੰ ਆਪਣੀ ਅਪੀਲ ਅਲਾਹਾਬਾਦ ਹਾਈ ਕੋਰਟ ਅੱਗੇ ਰੱਖਣ ਲਈ ਆਖਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਪੂਰੇ ਦੇਸ਼ ਲਈ ਹੁਕਮ ਕਿਵੇਂ ਪਾਸ ਕਰ ਸਕਦੀ ਹੈ। ਚੀਫ਼ ਜਸਟਿਸ ਐੱਸ.ਏ. ਬੋਬੜੇ ਅਤੇ ਜਸਟਿਸ ਐੱਸ. ਬੋਪੰਨਾ ਤੇ ਵੀ.ਰਾਮਾਸੁਬਰਾਮਨੀਅਨ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਇਕ ਵਿਸ਼ੇਸ਼ ਫ਼ਿਰਕੇ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਬੇਤਰਤੀਬੀ ਦਾ ਮਾਹੌਲ ਬਣ ਸਕਦਾ ਹੈ। ਬੈਂਚ ਨੇ ਵਰਚੁਅਲ ਸੁਣਵਾਈ ਕਰਦਿਆਂ ਕਿਹਾ, ‘ਤੁਸੀਂ ਇਕ ਵਿਆਪਕ ਹੁਕਮ ਲਈ ਆਖ ਰਹੇ ਹੋ ਅਤੇ ਜੇ ਅਸੀਂ ਇਸ ਦੀ ਇਜਾਜ਼ਤ ਦੇ ਦਿੱਤੀ ਤਾਂ ਇਸ ਨਾਲ ਅਫ਼ਰਾ ਤਫਰੀ ਮੱਚ ਸਕਦੀ ਹੈ।’


Share