ਸੁਨੀਲ ਜਾਖੜ ਭਾਜਪਾ ਦੀ ਕੇਂਦਰੀ ਵਜ਼ਾਰਤ ’ਚ ਹੋ ਸਕਦੇ ਨੇ ਸ਼ਾਮਲ

54
Share

ਮੰਡੀ ਅਰਨੀਵਾਲਾ, 29 ਸਤੰਬਰ (ਪੰਜਾਬ ਮੇਲ)- ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਕੁਮਾਰ ਜਾਖੜ ਨੂੰ ਭਾਜਪਾ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਭਾਜਪਾ ਵੱਲੋਂ ਕੇਂਦਰੀ ਵਜ਼ਾਰਤ ’ਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਵੀ ਉਨ੍ਹਾਂ ਨੂੰ ਉਹ ਹੀ ਦਿੱਤਾ ਜਾ ਰਿਹਾ ਹੈ। ਜੋ ਪਹਿਲਾ ਪੰਜਾਬ ਨਾਲ ਸੰਬੰਧਿਤ ਇਕ ਮਹਿਲਾ ਸੰਸਦ ਮੈਂਬਰ ਕੋਲ ਸੀ। ਉਸ ਮਹਿਲਾ ਸੰਸਦ ਮੈਂਬਰ ਨੇ ਕਿਸਾਨੀ ਸੰਘਰਸ਼ ਵੇਲੇ ਵਜ਼ਾਰਤ ਨੂੰ ਛੱਡ ਦਿੱਤਾ ਸੀ। ਭਾਜਪਾ ਸੁਨੀਲ ਕੁਮਾਰ ਜਾਖੜ ਨੂੰ ਵਜ਼ਾਰਤ ’ਚ ਤਾਂ ਸ਼ਾਮਲ ਕਰੇਗੀ ਅਤੇ ਪੰਜਾਬ ਤੋਂ ਬਾਹਰਲੇ ਕਿਸੇ ਰਾਜ ’ਚੋਂ ਉਨ੍ਹਾਂ ਨੂੰ ਰਾਜ ਸਭਾ ਲਈ ਚੁਣਿਆ ਜਾ ਸਕਦਾ ਹੈ।

Share