ਸੁਨਾਰੀਆ ਜੇਲ੍ਹ ਰੋਹਤਕ ਤੋਂ ਅਪਣੀ ਮਾਂ ਅਤੇ ਸਮਰਥਕਾਂ ਦੇ ਨਾਂ ਡੇਰਾ ਮੁਖੀ ਨੇ ਲਿਖੀ ਚਿੱਠੀ

496
Share

ਸਿਰਸਾ, 28 ਜਨਵਰੀ (ਪੰਜਾਬ ਮੇਲ)- ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਰੋਹਤਕ ਤੋਂ ਅਪਣੀ ਮਾਂ ਅਤੇ ਸਮਰਥਕਾਂ ਦੇ ਨਾਂ ਇੱਕ ਚਿੱਠੀ ਲਿਖੀ ਹੈ। ਇਸ ਚਿੱਠੀ ’ਤੇ ਜੇਲ੍ਹ ਦੀ ਮੁਹਰ ਲੱਗੀ ਹੋਈ ਹੈ। 23 ਜਨਵਰੀ  ਨੂੰ ਲਿਖੀ ਚਿੱਠੀ ਨੂੰ 25 ਜਨਵਰੀ ਤੋਂ ਜੇਲ੍ਹ ਤੋਂ ਜਾਰੀ ਕੀਤਾ ਗਿਆ । ਡੇਰੇ ਦੇ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ ਦੇ 102ਵੇਂ ਜਨਮ ਦਿਵਸ ’ਤੇ ਆਯੋਜਤ ਨਾਮ ਚਰਚਾ ਦੌਰਾਨ ਇਹ ਚਿੱਠੀ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਦੱਸ ਦੇਈਏ ਕਿ ਰਾਮ ਰਹੀਮ ਨੇ ਇਸ ਤੋਂ ਪਹਿਲਾਂ ਵੀ 13 ਮਈ ਅਤੇ 28 ਜੁਲਾਈ 2020 ਨੂੰ ਵੀ ਅਪਣੀ ਮਾਂ ਅਤੇ ਸੰਗਤ ਦੇ ਨਾਂ ਚਿੱਠੀ ਲਿਖੀ ਸੀ।

ਰਾਮ ਰਹੀਮ ਨੇ ਚਿੱਠੀ ਵਿਚ ਲਿਖਿਆ ਕਿ ਜੇਕਰ ਪਰਮਾਤਮਾ ਨੇ ਚਾਹਿਆ ਤਾਂ ਮੈਂ ਜਲਦ ਆਵਾਂਗਾ ਅਤੇ ਅਪਣੀ ਮਾਂ ਦਾ ਇਲਾਜ ਕਰਵਾਂਗਾ।  ਜਦ ਮੈਂ ਅਪਣੀ ਮਾਂ ਨੂੰ ਹਸਪਤਾਲ ਵਿਚ ਮਿਲਣ ਆਇਆ ਸੀ ਤਾਂ ਉਨ੍ਹਾਂ ਦੀ ਤਬੀਅਤ ਗੰਭੀਰ ਸੀ। ਲੇਕਿਨ ਮੇਰੇ ਨਾਲ ਮਿਲਣ ਤੋਂ ਬਾਅਦ ਉਸ ਦੀ ਤਬੀਅਤ ਵਿਚ ਸੁਧਾਰ ਆਇਆ।
ਰਾਮ ਰਹੀਮ ਨੇ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਇੱਕ ਮੁਹਿੰਮ ਨੂੰ ਸ਼ੁਰੂ ਕਰਨ ਦਾ ਨਿਰਦੇਸ਼ ਡੇਰਾ ਸ਼ਰਧਾਲੂਆਂ ਨੂੰ ਦਿੱਤਾ। ਅਸੀਂ ਦੋ, ਸਾਡੇ ਦੋ ਜਾਂ ਫੇਰ ਅਸੀਂ ਦੋ, ਸਾਡਾ ਇੱਕ ਦੀ ਮੁਹਿੰਮ ਸ਼ੁਰੂ ਕਰਨ ’ਤੇ ਡੇਰਾ ਸ਼ਰਧਾਲੂਆਂ ਨੇ ਸਹਿਮਤੀ ਜਤਾਈ ਹੈ।
ਸ਼ਾਹ ਸਤਨਾਮ ਸਿੰਘ ਦੇ ਜਨਮ ਦਿਵਸ ’ਤੇ ਸ਼ਾਹ ਸਤਨਾਮ ਜੀ ਧਾਮ, ਸਿਰਸਾ ਵਿਚ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ ਸੀ। ਇਸ ਆਯੋਜਨ ਵਿਚ ਹਰਿਆਣਾ ਸੂਬੇ ਤੋਂ ਭਾਰੀ ਗਿਣਤੀ ਵਿਚ ਸਾਧ ਸੰਗਤ ਨੇ ਹੀ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਹਨਪ੍ਰੀਤ ਇੰਸਾਂ, ਰਾਮ ਰਹੀਮ ਦੀ ਪਤਨੀ, ਦੋਵੇਂ ਧੀਆਂ, ਦੋਵੇਂ ਜਵਾਈ ਅਤੇ ਬੇਟਾ ਤੇ ਨੂੰਹ ਵੀ ਸ਼ਾਮਲ ਹੋਏ। ਰਾਮ ਰਹੀਮ ਸਾਧਵੀ ਬਲਾਤਕਾਰ ਮਾਮਲੇ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਹੱਤਿਆ ਕਾਂਡ  ਮਾਮਲੇ ਵਿਚ  ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਤਿੰਨ ਸਾਲ ਤੋਂ ਰਾਮ ਰਹੀਮ ਜੇਲ੍ਹ ਵਿਚ ਹੈ ਅਤੇ ਉਨ੍ਹਾਂ ਦੇ ਬਗੈਰ ਹੀ ਹੁਣ ਡੇਰੇ ਵਿਚ ਪ੍ਰੋਗਰਾਮ ਆਯੋਜਤ ਹੁੰਦੇ ਹਨ । ਇਸ ਵਾਰ ਰਾਮ ਰਹੀਮ ਦੁਆਰਾ ਡੇਰਾ ਸੱਚਾ ਸੌਦਾ ਦੇ ਨਾਂ ਜੇਲ੍ਹ ਤੋਂ ਚਿੱਠੀ ਭੇਜੀ ਗਈ ਜਿਸ ਨੂੰ ਪੜ੍ਹ ਕੇ ਸੁਣਾਇਆ ਗਿਆ।


Share