ਸੁਖ ਧਾਲੀਵਾਲ ਅਤੇ ਜੋਹਨ ਐਲਡੈਗ ਵੱਲੋਂ ‘‘ਨੂ ਬੀਸੀ ਬਿਲਡਰਜ਼ ਡੀਪੂ’’ ਦਾ ਉਦਘਾਟਨ

573
Share

ਸਰੀ, 6 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨੀਂ ਲੈਂਗਲੀ ਬਾਈਪਾਸ ਉਪਰ ‘‘ਨੂ ਬੀਸੀ ਬਿਲਡਰਜ਼ ਡੀਪੂ’’ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਅਤੇ ਜੋਹਨ ਐਲਡੈਗ ਨੇ ਕੀਤਾ। ਉਦਘਾਟਨੀ ਰਸਮ ਮੌਕੇ ਪੰਜਾਬੀ ਭਾਈਚਾਰੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
‘‘ਨੂ ਬੀਸੀ ਬਿਲਡਰਜ਼ ਡੀਪੂ’’ ਵੱਲੋਂ ਰੀਨਾ ਚਾਵਲਾ, ਹਿੰਮਤ ਚਾਵਲਾ, ਰਾਇਮੰਡ ਵਾਲੀਆ, ਜੋਏ ਵਾਲੀਆ ਅਤੇ ਰੁਚਿਕਾ ਵਾਲੀਆਂ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਬਹੁਤ ਹੀ ਮਨਮੋਹਣੀਆਂ ਟਾਈਲਾਂ ਅਤੇ ਇਲੈਕਟਿ੍ਰਕ ਫਾਇਰਪਲੇਸ ਨਾਲ ਖੂਬ ਸਜਾਏ ਗਏ ਇਸ ਦਿਲਕਸ਼ ਸ਼ੋਅ ਰੂਮ ਦੀ ਮਹਿਮਾਨਾਂ ਵੱਲੋਂ ਭਰਵੀਂ ਤਾਰੀਫ਼ ਕੀਤੀ ਗਈ। ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਜੋਹਨ ਐਲਡੈਗ ਅਤੇ ਰਣਦੀਪ ਸਿੰਘ ਸਰਾਏ ਨੇ ਰੀਨਾ ਚਾਵਲਾ ਅਤੇ ਸਮੁੱਚੀ ਟੀਮ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ। ਇਸ ਨਵੇਂ ਸ਼ੋਅਰੂਮ ਲਈ ਵਧਾਈਆਂ ਦੇਣ ਲਈ ਹੋਰਨਾਂ ਤੋਂ ਇਲਾਵਾ ਰੇਡੀਓ ਇੰਡੀਆ ਦੇ ਹੋਸਟ ਜਸਵਿੰਦਰ ਦਿਲਾਵਰੀ, ਸਾਹਿਲ ਵਾਲੀਆ, ਸੋਮਿਲ ਵਾਲੀਆ, ਸ਼ੈਲਿੰਦਰ ਮਿਸ਼ਰਾ, ਹਰਦਮ ਸਿੰਘ ਮਾਨ, ਡਾ. ਰੇਡੀਓ ਹੋਸਟ ਜਸਬੀਰ ਸਿੰਘ ਰੋਮਾਣਾ ਅਤੇ ਡਾ. ਰਮਿੰਦਰ ਕੰਗ ਨੇ ਵੀ ਸ਼ਮੂਲੀਅਤ ਕੀਤੀ।

Share