ਸੁਖਪਾਲ ਸਿੰਘ ਮਿਨਹਾਸ ਦੀ ਕਰੋਨਾਵਾਇਰਸ ਕਾਰਨ ਮੌਤ

685
ਸਵ. ਸੁਖਪਾਲ ਸਿੰਘ ਮਿਨਹਾਸ ਦੀ ਯਾਦਗਾਰੀ ਫੋਟੋ।
Share

ਸਿਆਟਲ, 26 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੀ ਜਾਣੀ ਪਛਾਣੀ ਸ਼ਖਸੀਅਤ ਕੀ ਇੰਸ਼ੋਰੈਂਸ ਵਾਲੇ ਮਨਜੀਤ ਸਿੰਘ ਦੇ ਸਾਂਢੂ ਸੁਖਪਾਲ ਸਿੰਘ ਮਿਨਹਾਸ (48) ਦੀ ਕੋਰੋਨਾਵਾਇਰਸ ਕਾਰਨ ਓਰਲਾਂਡੋ (ਫਲੋਰੀਡਾ) ਵਿਚ ਮੌਤ ਹੋ ਗਈ। ਉਨ੍ਹਾਂ ਬੜੇ ਦੁਖੀ ਹਿਰਦੇ ਨਾਲ ਦੱਸਿਆ ਕਿ ਸੁਖਪਾਲ ਸਿੰਘ ਮਿਨਹਾਸ ਓਰਲਾਂਡੋ ਹਸਪਤਾਲ ਵਿਚ ਕੋਰੋਨਾਵਾਇਰਸ ਕਾਰਨ ਜ਼ੇਰੇ ਇਲਾਜ ਸਨ। ਉਨ੍ਹਾਂ ਦੱਸਿਆ ਕਿ ਨਿਊਯਾਰਕ ‘ਚ ਪੰਜਾਬੀਆਂ ਦੀਆਂ ਮੌਤਾਂ ਤੋਂ ਬਾਅਦ ਫਲੋਰੀਡਾ ਵਿਚ ਪਹਿਲੇ ਪੰਜਾਬੀ ਦੀ ਕਰੋਨਾ ਮਹਾਂਮਾਰੀ ਕਰਕੇ ਮੌਤ ਹੋਈ ਹੈ, ਜਿਨ੍ਹਾਂ ਦਾ ਸਸਕਾਰ 30 ਅਗਸਤ ਨੂੰ ਸਵੇਰੇ 11 ਵਜੇ ਓਰਲਾਂਡੋ ਵਿਚ ਕੀਤਾ ਜਾਵੇਗਾ। ਜਲੰਧਰ ਜ਼ਿਲ੍ਹੇ ਦੇ ਪਿੰਡ ਡਰੋਲੀ ਕਲਾਂ ਦੇ ਜੰਮਪਲ ਮੋਹਣ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਦਰਸ਼ਨ ਕੌਰ ਦੇ ਸਪੁੱਤਰ ਸੁਖਪਾਲ ਸਿੰਘ ਮਿਨਹਾਸ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ਵਿਚ ਸੋਗ ਛਾ ਗਿਆ। ਇਸ ਦੇ ਨਾਲ ਹੀ ਸੁਹਰਾ ਪਰਿਵਾਰ ਚੌਖਿਆਰਾ (ਆਦਮਪੁਰ) ਦੇ ਜੰਮਪਲ ਜਸਦੇਵ ਸਿੰਘ ਸਰੋਆ ਤੇ ਬੀਬੀ ਨਰਿੰਦਰ ਕੌਰ ਤੇ ਲੜਕੇ ਜਸਜੀਤ ਸਿੰਘ ਅਤੇ ਜਰਨੈਲ ਸਿੰਘ ਦੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਸਿਆਟਲ ਤੋਂ ਜਗਤਾਰ ਸਿੰਘ ਸਰੋਆ, ਪ੍ਰਸਿੱਧ ਲਿਖਾਰੀ ਵਾਸਦੇਵ ਪਰਹਾਰ, ਮਲਕੀਅਤ ਸਿੰਘ ਪਰਹਾਰ, ਤਨਵੀਰ ਸਿੰਘ, ਪਰਮਜੀਤ ਸਿੰਘ ਪਰਹਾਰ, ਕੁਲਵੰਤ ਸਿੰਘ ਮਿਨਹਾਸ, ਇੰਦਰਜੀਤ ਕੌਰ ਤੇ ਸਤਵਿੰਦਰ ਕੌਰ ਨੇ ਸੁਖਪਾਲ ਸਿੰਘ ਮਿਨਹਾਸ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਦੱਸਿਆ ਕਿ ਉਹ ਬਹੁਤ ਮਿਹਨਤੀ, ਮਿਲਣਸਾਰ ਤੇ ਸਾਊ ਇਨਸਾਨ ਸਨ, ਜੋ ਆਪਣੇ ਪਿੱਛੇ ਪਤਨੀ ਤਰਨਜੀਤ ਕੌਰ ਤੇ ਲੜਕਾ ਪਰਮਵੀਰ ਸਿੰਘ ਮਿਨਹਾਸ (18) ਛੱਡ ਗਏ ਹਨ।


Share