ਸੀਰੀਆ ਹਵਾਈ ਹਮਲੇ ‘ਚ ਤੁਰਕੀ ਦੇ 33 ਸੈਨਿਕਾਂ ਦੀ ਮੌਤ

724
Share

ਇਦਲਿਬ,  29 ਫਰਵਰੀ (ਪੰਜਾਬ ਮੇਲ)- ਸੀਰੀਆ ਦੇ ਇਦਲਿਬ ਵਿਚ ਰੂਸ ਦੇ ਹਵਾਈ ਹਮਲੇ ਤੋਂ 3 ਦਿਨ ਪਹਿਲਾਂ ਸ਼ੁਰੂ ਹੋਇਆ ਯੁੱਧ ਹੁਣ ਭੜਕ ਚੁੱਕਾ ਹੈ। ਤਾਜ਼ਾ ਹਵਾਈ ਹਮਲੇ ਵਿਚ ਤੁਰਕੀ ਦੇ 33 ਸੈਨਿਕ ਮਾਰੇ ਗਏ ਹਨ, ਜਿਸ ਤੋਂ ਬਾਅਦ ਤੁਰਕੀ ਨੇ ਜਵਾਬੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ। ਤਾਜ਼ਾ ਹਮਲੇ ਦਾ ਦੋਸ਼ ਸੀਰੀਆ ਦੀ ਬਸ਼ਰ ਅਲ ਅਸਦ ਸਰਕਾਰ ‘ਤੇ ਲੱਗਾ ਹੈ। ਇਸ ਨਾਲ ਖੇਤਰ ਵਿਚ ਇੱਕ ਹੋਰ ਸ਼ਰਨਾਰਥੀ ਸੰਕਟ ਦੀ ਸੰਭਾਵਨਾ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਨੇ ਤੁਰੰਤ ਯੁੱਧ ਵਿਰਾਮ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਸੀਰੀਆ ਦੀ ਸੈਨਾ ਨੂੰ ਰੂਸ ਦਾ ਸਿੱਧਾ ਸਮਰਥਨ ਹਾਸਲ ਹੈ ਅਤੇ ਦੋਵੇਂ ਮਿਲ ਕੇ ਇਦਲਿਬ ਵਿਚ ਤੁਰਕੀ ਦਾ ਸਮਰਥਨ ਪ੍ਰਾਪਤ ਵਿਦਰੋਹੀਆਂ ‘ਤੇ ਹਮਲੇ ਕਰ ਰਹੇ ਹਨ। ਇਨ੍ਹਾਂ ਵਿਦਰੋਹੀਆਂ ਦੇ ਕਬਜ਼ੇ ਵਿਚ ਇਦਲਿਬ ਸੂਬੇ ਦਾ ਇੱਕ ਵੱਡਾ ਹਿੱਸਾ ਹੈ। ਹਵਾਈ ਹਮਲਿਆਂ ਵਿਚ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਮੌਜੁਦਾ ਹਵਾਈ ਹਮਲਿਆਂ ਦੇ ਤੁਰੰਤ ਬਾਅਦ ਤੁਰਕੀ ਦੇ ਰਾਸ਼ਟਰਪਤੀ ਨੇ ਅੰਕਾਰਾ ਵਿਚ ਤੁਰੰਤ ਬੈਠਕ ਬੁਲਾ ਕੇ ਜਵਾਬੀ ਕਾਰਵਾਈ ਦੀ ਯੋਜਨਾ ਬਣਾਈ ਹੈ। ਇਸ ਵਿਚ ਤੁਰਕੀ ਸੈਨਾ ਨੇ ਸੀਰੀਆ ਦੇ ਸਰਕਾਰੀ ਟਿਕਾਣਿਆਂ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।
ਹਾਲ ਹੀ ਵਿਚ ਤੁਰਕੀ ਦੁਆਰਾ ਇਦਲਿਬ ਵਿਚ  ਭੇਜੇ ਗਏ ਹਜ਼ਾਰਾਂ ਸੈਨਿਕਾਂ ਦੇ ਵਿਚ ਉਸ ‘ਤੇ ਇਹ ਪਹਿਲਾ ਹਮਲਾ  ਹੈ। ਤੁਰਕੀ ਨੇ ਚੇਤਾਇਆ ਕਿ ਸੀਰੀਆ ਉਸ ਦੇ ਟਿਕਾਣਿਆਂ  ਤੋਂ ਅਪਣੀ ਸੈਨਾ ਨੂੰ ਪਿੱਛੇ ਬੁਲਾਵੇ ਨਹਂੀ ਤਾਂ ਜਵਾਬੀ ਕਾਰਵਾਈ  ਲਈ ਤਿਆਰ ਰਹੇ। ਇਸ ਦੌਰਾਨ ਸੰਯੁਕਤ ਰਾਸ਼ਟਰ ਮੁਖੀ ਨੇ ਚਿੰਤਾ ਜਤਾਈ ਕਿ ਖੇਤਰ ਵਿਚ ਖ਼ਤਰਾ ਹੋਰ ਵੱਧ ਸਕਦਾ ਹੈ।
ਇਦਲਿਬ ਦੇ ਉਤਰ ਪੱਛਮ ਵਿਚ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦ ਬਾਗੀ ਸਮਰਥਕ ਅੰਕਾਰਾ ਅਤੇ ਦਮਿਸ਼ਕ ਦੇ ਸਹਿਯੋਗੀ ਮਾਸਕੋ ਦੇ ਵਿਚ ਤਣਾਅ ਵਧ ਗਿਆ ਹੈ। ਸੀਰੀਆ ਦੇ ਸਰਹੱਦੀ ਤੁਰਕਿਸ਼ ਸੂਬੇ ਹਾਤੇ ਦੇ ਗਵਰਨਰ ਦੋਗਨ ਨੇ ਕਿਹਾ ਕਿ ਹਮਲਿਆਂ ਵਿਚ ਦਰਜਨਾਂ ਸੈਨਿਕ ਜ਼ਖਮੀ ਹੋਏ ਹਨ ਜਿਨ੍ਹਾਂ ਵਿਚ ਕਈ ਗੰਭੀਰ ਹਨ। ਇਸ ਲਈ ਮ੍ਰਿਤਕਾ ਦਾ ਅੰਕੜਾ  ਵੱਧ ਸਕਦਾ ਹੈ।


Share