ਸੀਰੀਆ ’ਚ ਅਮਰੀਕੀ ਫ਼ੌਜੀ ਟਿਕਾਣੇ ’ਤੇ ਗੋਲਾਬਾਰੀ

564
Share

ਦਮਸ਼ਕ, 5 ਜੁਲਾਈ (ਪੰਜਾਬ ਮੇਲ)- ਸੀਰੀਆ ਦੇ ਪੂਰਬੀ ਪ੍ਰਾਂਤ ਦੀਰ ਅਲ-ਜ਼ਾਊਰ ’ਚ ਅਮਰੀਕੀ ਫ਼ੌਜੀ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਦਾਗ਼ੇ ਗਏ। ਸਿਨਹੂਆ ਖ਼ਬਰ ਏਜੰਸੀ ਨੇ ਸਨਾ ਨਿਊਜ਼ ਏਜੰਸੀ ਦੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਅਲ-ਉਮਰ ਤੇਲ ਖੇਤਰ ’ਚ ਅਮਰੀਕੀ ਫ਼ੌਜੀ ਟਿਕਾਣੇ ’ਤੇ ਗੋਲਾਬਾਰੀ ਕੀਤੀ ਗਈ। ਇਲਾਕੇ ’ਚ ਅਮਰੀਕੀ ਜੰਗੀ ਜਹਾਜ਼ ਉੱਡਦੇ ਦੇਖੇ ਗਏ। ਸੀਰੀਆ ਦੀ ਮਨੁੱਖੀ ਹੱਕਾਂ ਬਾਰੇ ਜਥੇਬੰਦੀ ਨੇ ਕਿਹਾ ਕਿ ਇਰਾਨ ’ਚ ਬਣੇ ਰਾਕੇਟ ਅਲ-ਮਾਯਾਦੀਨ ਸ਼ਹਿਰ ਤੋਂ ਦਾਗ਼ੇ ਗਏ। ਉਨ੍ਹਾਂ ਕਿਹਾ ਕਿ ਇਹ ਰਾਕੇਟ ਬੇਸ ਅੰਦਰ ਫਟੇ। ਸੰਗਠਨ ਨੇ ਕਿਹਾ ਕਿ ਅਮਰੀਕੀ ਫ਼ੌਜ ਨੇ ਗੋਲਾਬਾਰੀ ਦਾ ਜਵਾਬ ਨਹੀਂ ਦਿੱਤਾ। ਉਂਜ ਅਮਰੀਕਾ ਦੀ ਅਗਵਾਈ ਹੇਠਲੇ ਗੱਠਜੋੜ ਦੇ ਤਰਜਮਾਨ ਵੇਯਨ ਮਾਰੋਟੋ ਨੇ ਸੀਰੀਆ ’ਚ ਅਮਰੀਕੀ ਫ਼ੌਜਾਂ ’ਤੇ ਹਮਲਾ ਹੋਣ ਦੇ ਦਾਅਵਿਆਂ ਨੂੰ ਨਕਾਰਿਆ ਹੈ।

Share