ਸੀਤਾਰਾਮ ਯੇਚੁਰੀ, ਯੋਗੇਂਦਰ ਯਾਦਵ ਤੇ ਜੈਅੰਤੀ ਘੋਸ਼ ਦਾ ਨਾਮ ਦਿੱਲੀ ਦੰਗਿਆਂ ਸਬੰਧੀ ਚਾਰਜਸ਼ੀਟ ਮੁਲਜ਼ਮ ਵਜੋਂ ਦਰਜ ਨਹੀਂ: ਪੁਲਿਸ

683

ਨਵੀਂ ਦਿੱਲੀ, 13 ਸਤੰਬਰ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਐਤਵਾਰ ਨੂੰ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਸੀ.ਪੀ.ਆਈ. (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਮੁਹਿੰਮ ਦੇ ਨੇਤਾ ਯੋਗੇਂਦਰ ਯਾਦਵ ਅਤੇ ਅਰਥ ਸ਼ਾਸਤਰੀ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਅੰਤੀ ਘੋਸ਼ ਖ਼ਿਲਾਫ਼ ਦਿੱਲੀ ਦੰਗਿਆਂ ਦੇ ਕੇਸ ਵਿਚ ਪੂਰਕ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਟਵੀਟ ‘ਚ ਦਿੱਲੀ ਪੁਲਿਸ ਨੇ ਕਿਹਾ, ”ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸ਼੍ਰੀ ਸੀਤਾਰਾਮ ਯਾਚੂਰੀ, ਯੋਗੇਂਦਰ ਯਾਦਵ ਅਤੇ ਜੈਅੰਤੀ ਘੋਸ਼ ਦਾ ਨਾਮ ਚਾਰਜਸ਼ੀਟ ਮੁਲਜ਼ਮ ਵਜੋਂ ਦਰਜ ਨਹੀਂ ਕੀਤਾ ਗਿਆ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਦਿੱਲੀ ਪੁਲਿਸ ਨੇ ਫਰਵਰੀ ਦੇ ਦਿੱਲੀ ਦੰਗਿਆਂ ‘ਚ ਯੇਚੁਰੀ, ਯਾਦਵ, ਘੋਸ਼, ਅਪੂਰਵਾਨੰਦ ਅਤੇ ਰਾਹੁਲ ਰਾਏ ਨੂੰ ਸਹਿ-ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਹੈ।