ਸਿੱਧੂ ਮੂਸੇਵਾਲਾ ਖ਼ਿਲਾਫ਼ ‘ਸੰਜੂ’ ਗੀਤ ਕਾਰਨ ਦਰਜ ਹੋਇਆ ਨਵਾਂ ਕੇਸ

738
Share

ਮੋਹਾਲੀ/ਪਟਿਆਲਾ, 20 ਜੁਲਾਈ (ਪੰਜਾਬ ਮੇਲ)- ਹਮੇਸ਼ਾ ਆਪਣੇ ਗੀਤਾਂ ਤੇ ਬਿਆਨਬਾਜ਼ੀ ਕਾਰਨ ਵਿਵਾਦਾਂ ‘ਚ ਘਿਰਿਆ ਰਹਿਣ ਵਾਲਾ ਸਿੱਧੂ ਮੂਸੇਵਾਲਾ ਇੱਕ ਵਾਰ ਮੁੜ ਸੁਰਖੀਆਂ ‘ਚ ਆ ਗਿਆ ਹੈ। ਦਰਅਸਲ ਹਾਲ ਹੀ ‘ਚ ਸਿੱਧੂ ਮੂਸੇਵਾਲਾ ਦਾ ਗੀਤ ‘ਸੰਜੂ’ ਰਿਲੀਜ਼ ਹੋਇਆ ਹੈ, ਜਿਸ ‘ਚ ਉਹ ਆਪਣੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਕਰ ਰਿਹਾ ਹੈ, ਜਿਸ ਦਾ ਸਬੰਧ ਅੰਡਰਵਰਲਡ ਨਾਲ ਸੀ। ਸੰਜੇ ਦੱਤ ਤੋਂ ਹਥਿਆਰ ਵੀ ਬਰਾਮਦ ਹੋਏ ਸਨ, ਜਿਸ ਕਰਕੇ ਉਨ੍ਹਾਂ ‘ਤੇ ‘ਟਾਡਾ’ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ‘ਤੇ ‘ਸੰਜੂ’ ਗੀਤ ਨੂੰ ਲੈ ਕੇ ਆਈ. ਪੀ. ਸੀ. ਦੀ ਧਾਰਾ 188/294/504/120-B ਦੇ ਤਹਿਤ ਫੇਸ 4 ਮੋਹਾਲੀ ‘ਚ ਕੇਸ ਦਰਜ ਹੋਇਆ ਹੈ।


Share