ਸਿੱਧੂ ਦੇ ਹੱਕ ’ਚ ਨਿੱਤਰੇ 60 ਵਿਧਾਇਕ, ਕੈਪਟਨ ਨੂੰ ਲਿਖੀ ਚਿੱਠੀ

267
Share

ਚੰਡੀਗੜ੍ਹ /ਨਕੋਦਰ/ਮਹਿਤਪੁਰ, 22 ਜੁਲਾਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਅੱਜ ਨਵਜੋਤ ਸਿੰਘ ਸਿੱਧੂ ਦੇ ਘਰ ਵੱਡੀ ਗਿਣਤੀ ’ਚ ਪੰਜਾਬ ਕਾਂਗਰਸ ਦੇ ਵਿਧਾਇਕਾਂ ਦਾ ਇਕੱਠ ਹੋਇਆ, ਜਿਸ ’ਚ 60 ਵਿਧਾਇਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਖਬਰ ਮਿਲੀ ਹੈ ਕਿ ਸਿੱਧੂ ਦੇ ਹੱਕ ’ਚ 60 ਵਿਧਾਇਕਾਂ ਨੇ ਕੈਪਟਨ ਨੂੰ ਚਿੱਠੀ ਵੀ ਲਿਖੀ ਹੈ, ਜੋ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਈ ਜਾਵੇਗੀ। ਚਿੱਠੀ ’ਚ ਨਵਜੋਤ ਸਿੱਧੂ ਨੂੰ ਸਮਰਥਨ ਦੇਣ ਦਾ ਦਾਅਵਾ ਕਰਦਿਆਂ ਉਨ੍ਹਾਂ ਕੈਪਟਨ ਨੂੰ ਅਪੀਲ ਕੀਤੀ ਕਿ ਸਿੱਧੂ ਨੂੰ ਸਵੀਕਾਰ ਕੀਤਾ ਜਾਵੇ। ਇਸ ਚਿੱਠੀ ’ਚ ਸੱਦਾ ਦਿੱਤਾ ਗਿਆ ਹੈ ਕਿ ਕੈਪਟਨ 23 ਜੁਲਾਈ ਨੂੰ ਚੰਡੀਗੜ੍ਹ ਵਿਖੇ ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਸ਼ਾਮਲ ਹੋਣ। ਸੂਤਰਾਂ ਮੁਤਾਬਕ ਚਿੱਠੀ ਲਿਖਣ ਦੀ ਅਗਵਾਈ ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖੀ ਰੰਧਾਵਾ ਨੇ ਕੀਤੀ ਹੈ, ਜਦਕਿ ਬਾਕੀ ਵਿਧਾਇਕਾਂ ਨੇ ਵੀ ਉਸ ਉੱਪਰ ਦਸਤਖਤ ਕੀਤੇ ।


Share