ਸਿੱਧੂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸੋਸ਼ਲ ਮੀਡੀਆ ਟੀਮ ਵੀ ਹੋਈ ਐਕਟਿਵ

492
Share

ਚੰਡੀਗੜ੍ਹ, 16 ਮਾਰਚ (ਪੰਜਾਬ ਮੇਲ)- ਕੁਝ ਦਿਨ ਪਹਿਲਾਂ ਹੀ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਯੂ-ਟਿਯੂਬ ਚੈਨਲ ‘ਜਿੱਤੇਗਾ ਪੰਜਾਬ’ ਨਾਲ ਵੱਡਾ ਧਮਾਕਾ ਕੀਤਾ ਹੈ। ਇਸ ਦੇ ਨਾਲ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਸ਼ਲ ਮੀਡੀਆ ਟੀਮ ਵੀ ਐਕਟਿਵ ਹੋ ਗਈ ਹੈ। ਜੀ ਹਾਂ, ਕੈਪਟਨ ਨੇ ਆਪਣੀ ਪ੍ਰੈੱਸ ਕਾਨਫਰੰਸ ਦੀ ਲਾਈਵ ਸਟ੍ਰੀਮਿੰਗ ਕੀਤੀ। ਯਾਨੀ ਕੈਪਟਨ ਵੀ ਹੁਣ ਸੋਸ਼ਲ ਮੀਡੀਆ ਉੱਪਰ ਹਰ ਗੱਲ਼ ਦਾ ਜਵਾਬ ਦੇਣ ਲਈ ਸਰਗਰਮ ਹੋ ਗਏ ਹਨ।

ਇਹ ਵੀ ਦੱਸ ਦਈਏ ਕਿ ਸਿੱਧੂ ਦੇ ਸਬਸਕ੍ਰਾਈਬਰ ਦੋ ਦਿਨ ‘ਚ 13 ਹਜ਼ਾਰ ਤੱਖ ਪਹੁੰਚ ਗਏ ਹਨ ਪਰ ਕੈਪਟਨ ਦੇ ਸਬਸਕ੍ਰਾਈਬਰ ਮਹਿਜ਼ 4000 ਹੀ ਹਨ। ਜਾਣਕਾਰੀ ਲਈ ਦੱਸ ਦਈਏ ਸਿੱਧੂ ਦਾ ‘ਜੀਤੇਗਾ ਪੰਜਾਬ’ ਪੇਜ਼ ਸ਼ੁਰੂ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ‘ਜੀਤੇਗਾ ਪੰਜਾਬ’ ਨਾਂ ਤੋਂ ਯੂ-ਟਿਊਬ ਪੇਜ ਦਾ ਹੜ੍ਹ ਆ ਗਿਆ ਹੈ।


Share