ਸਿੱਖ ਰਾਈਡਰਜ ਵੱਲੋਂ ਟੈਕਸਾਸ ਵਿਖੇ ਕਰਵਾਈ ਅੱਠਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

17
ਟੈਕਸਾਸ ਵਿਖੇ ਸਿੱਖ ਰਾਈਡਰਜ ਵੱਲੋਂ ਕਰਵਾਈ ਅੱਠਵੀਂ ਸਾਲਾਨਾ ਬਾਈਕ ਰੈਲੀ ਦੌਰਾਨ ਯਾਦਗਾਰੀ ਤਸਵੀਰਾਂ।
Share

ਡੈਲਸ, 11 ਮਈ (ਨੀਟਾ/ਕੁਲਵੰਤ/ਪੰਜਾਬ ਮੇਲ)- ਸਿੱਖ ਰਾਈਡਰਜ ਆਫ਼ ਅਮਰੀਕਾ ਮੋਟਰਸਾਈਕਲ ਕਲੱਬ ਬੇਕਰਸਫੀਲਡ ਵਿਚ ਵਿਸਕਾਨਸਿਨ ਗੁਰੂਘਰ ਵਿਖੇ ਹੋਏ ਨਸਲੀ ਹਮਲੇ ਪਿੱਛੋਂ ਹੋਂਦ ਵਿਚ ਆਇਆ ਸੀ। ਇਸ ਗਰੁੱਪ ਵੱਲੋਂ ਅਮਰੀਕਾ ਦੇ ਵੱਖੋ-ਵੱਖ ਸ਼ਹਿਰਾਂ ਵਿਚ ਪਹੁੰਚ ਕੇ ਅਮਰੀਕਨ ਲੋਕਾਂ ਨੂੰ ਸਿੱਖ ਪਹਿਚਾਣ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਹਰ ਸਾਲ ਸਿੱਖ ਰਾਈਡਰਜ਼ ਵੱਲੋਂ ਅਮਰੀਕਨ ਲੋਕਾਂ ਦੇ ਵੱਖੋ-ਵੱਖ ਸਮਾਗਮਾਂ ਵਿਚ ਪਹੁੰਚ ਕੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਬੀਤੇ ਹਫਤੇ ਬਿੱਡਫੋਰਡ ਟੈਕਸਾਸ ਵਿਖੇ ਸਿੱਖ ਰਾਈਡਰਜ਼ ਆਫ਼ ਅਮਰੀਕਾ ਦੇ ਕਾਰਕੁਨਾਂ ਵੱਲੋਂ ਸ਼ਾਨਦਾਰ ਅੱਠਵੀਂ ਸਾਲਾਨਾ ਮੋਟਰ-ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਬਾਈਕ ਰੈਲੀ ਸਾਈਕਲ ਗੇਅਰ ਡੀਲਰਸ਼ਿੱਪ ਬਿੱਡਫਰਡ ਤੋਂ ਪੰਜਾਬੀ ਵਿਚ ਅਰਦਾਸ ਤੇ ਗੋਰਿਆਂ ਵੱਲੋਂ ਪਰੇਅਰ ਕਰਕੇ ਸ਼ੁਰੂ ਕੀਤੀ ਗਈ ਤੇ ਤੀਹ ਮੀਲਾਂ ਦਾ ਸਫਰ ਤਹਿ ਕਰਕੇ ਸਟੋਰਕਸ ਪਲੇਸ ਡੈਲਸ ਵਿਖੇ ਸਮਾਪਤ ਹੋਈ।
ਇਸ ਰੈਲੀ ਨੂੰ ਫਰੀਵੇਅ ਬੰਦ ਕਰਕੇ ਅਰਵਿੰਗ ਪੁਲਿਸ ਦੁਆਰਾ ਐਸਕੋਰਟ ਕਰਕੇ ਬਿੱਡਫਰਡ ਤੋਂ ਡੈਲਸ ਲਿਜਾਇਆ ਗਿਆ। ਇਸ ਰੈਲੀ ਵਿਚ 250 ਤੋਂ ਵੱਧ ਮੋਟਰ ਸਾਈਕਲ ਸਵਾਰਾਂ ਨੇ ਹਿੱਸਾ ਲਿਆ। ਸੈਂਕੜਿਆਂ ਦੇ ਹਿਸਾਬ ਅਮਰੀਕਨ ਲੋਕਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਰੈਲੀ ਦੌਰਾਨ ਲੋਕਲ ਚੈਰਿਟੀਆਂ ਲਈ 12000 ਡਾਲਰ ਦਾ ਫੰਡ ਵੀ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਬੁਲਾਰਿਆਂ ਨੇ ਦੱਸਿਆ ਕਿ ਇਸ ਸਾਲ ਇਸ ਮੌਕੇ ਖਾਸ ਤੌਰ ‘ਤੇ ਲੱਗੇ ਸਿੱਖ ਰਾਈਡਰਜ਼ ਬੂਥ ਤੋਂ ਸਿੱਖ ਧਰਮ ਅਤੇ ਦਸਤਾਰ ਪ੍ਰਤੀ ਜਾਣਕਾਰੀ ਭਰਪੂਰ ਪੈਂਫਲਿੱਟ ਵੀ ਵੰਡੇ ਗਏ। ਇਸ ਮੌਕੇ ਬਹੁਤ ਸਾਰੇ ਗੋਰੇ ਜਿਹੜੇ ਸਿੱਖ ਧਰਮ ਤੋਂ ਅਣਜਾਣ ਸਨ, ਸਿੱਖ ਧਰਮ ਪ੍ਰਤੀ ਜਾਣਕੇ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖ ਰਾਈਡਰਜ਼ ਦੇ ਇਸ ਉਪਰਾਲੇ ਦੀ ਉਨ੍ਹਾਂ ਭਰਪੂਰ ਸ਼ਲਾਘਾ ਕੀਤੀ।


Share