ਸਿੱਖ ਮੋਟਰਸਾਈਕਲ ਕਲੱਬ ਨੇ ਯੂਨਾਈਟਿਡ ਸਿੱਖਸ ਨਾਲ ਮਿਲਕੇ ਓਨਟਾਰੀਓ ‘ਚ ਭੋਜਨ ਵਰਤਾਉਣ ਦੀ ਸੇਵਾ ਕਰਨ ਦਾ ਲਿਆ ਫੈਸਲਾ

755
Share

ਓਨਟਾਰੀਓ, 15 ਅਪ੍ਰੈਲ (ਪੰਜਾਬ ਮੇਲ)- ਸਿੱਖ ਮੋਟਰਸਾਈਕਲ ਕਲੱਬ ਓਨਟਾਰੀਓ ਵਲੋਂ ਕੈਨੇਡਾ ‘ਚ ਰਾਸ਼ਟਰ ਪੱਧਰੀ ਰਾਈਡ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਕੋਵਿਡ-19 ਦੀ ਮਹਾਂਮਾਰੀ ਕਰਕੇ ਇਸਨੂੰ ਰੱਦ ਕਰ ਦਿੱਤਾ ਗਿਆ ਹੈ। ਕਲੱਬ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ ਅਤੇ ਹੋਰ ਸਿੱਖ ਮੋਟਰਸਾਈਕਲ ਕਲੱਬ ਦੀਆਂ ਇਕਾਈਆਂ ਨਾਲ ਸਲਾਹ-ਮਸ਼ਵਰਾ ਕਰਕੇ ਦੁਬਾਰਾ ਇਸ ਰਾਈਡ ਬਾਰੇ ਫੈਸਲਾ ਕੀਤਾ ਜਾਵੇਗਾ। ਨਾਲ ਹੀ ਨੁਮਾਇੰਦਿਆਂ ਨੇ ਦੱਸਿਆ ਕਿ ਕੋਵਿਡ-19 ਦੇ ਕਹਿਰ ਦੌਰਾਨ ਲੋੜਵੰਦਾਂ ਦੀ ਸਹਾਇਤਾ ਲਈ ਸਿੱਖ ਮੋਟਰਸਾਈਕਲ ਕਲੱਬ ਓਨਟਾਰੀਓ ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖਸ ਨਾਲ ਮਿਲ ਕੇ ਓਨਟਾਰੀਓ ‘ਚ ਭੋਜਨ ਵਰਤਾਉਣ ਦੀ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਇਸ ਸੇਵਾ ਦੀ ਲੋੜ ਹੋਵੇ, ਤਾਂ ਉਹ ਸਿੱਖ ਮੋਟਰਸਾਈਕਲ ਕਲੱਬ ਜਾਂ ਯੂਨਾਈਟਿਡ ਸਿੱਖਸ ਨਾਲ ਸੰਪਰਕ ਕਰ ਸਕਦਾ ਹੈ। ਦੂਜੇ ਪਾਸੇ ਯੂਨਾਈਟਿਡ ਸਿੱਖਸ ਦੇ ਸਮੂਹ ਨੁਮਾਇੰਦਿਆਂ ਨੇ ਸਿੱਖ ਮੋਟਰਸਾਈਕਲ ਕਲੱਬ ਓਨਟਾਰੀਓ ਵਲੋਂ ਵਧਾਏ ਗਏ ਇਸ ਹੱਥ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੇਵਾ ਦੇ ਖੇਤਰ ਵਿਚ ਇਹ ਇਕ ਮੀਲ ਪੱਥਰ ਹੋਵੇਗਾ।


Share