ਸਿੱਖ ਜੋੜਾ ਵੱਲੋਂ ਆਨੰਦ ਮੈਰਿਜ ਐਕਟ ਲਾਗੂ ਕਰਵਾਉਣ ਲਈ ਬੰਬੇ ਹਾਈਕੋਰਟ ’ਚ ਪਟੀਸ਼ਨ ਦਾਇਰ

47
Share

ਮੁੰਬਈ, 29 ਸਤੰਬਰ (ਪੰਜਾਬ ਮੇਲ)- ਇਕ ਸਿੱਖ ਜੋੜੇ ਨੇ ਬੰਬੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮਹਾਰਾਸ਼ਟਰ ਸਰਕਾਰ ਨੂੰ ਸੂਬੇ ’ਚ ਆਨੰਦ ਮੈਰਿਜ ਐਕਟ 1909 ਲਾਗੂ ਕਰਨ ਲਈ ਨਿਯਮ ਬਣਾਉਣ ਸਬੰਧੀ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਵਕੀਲ ਜੋੜੇ ਵੱਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਦਿੱਲੀ, ਪੰਜਾਬ, ਕੇਰਲਾ, ਅਸਾਮ ਤੇ ਰਾਜਸਥਾਨ ਸਮੇਤ ਭਾਰਤ ਦੇ 10 ਸੂਬੇ ਪਹਿਲਾਂ ਹੀ ਐਕਟ ਲਾਗੂ ਕਰਨ ਲਈ ਨਿਯਮ ਤਿਆਰ ਕਰ ਚੁੱਕੇ ਹਨ। ਐਕਟ ਸਿੱਖਾਂ ਦੇ ਵਿਆਹ ਦੀ ਰਸਮ ‘ਆਨੰਦ ਕਾਰਜ’ ਨੂੰ ਮਾਨਤਾ ਦਿੰਦਾ ਹੈ। ਪਟੀਸ਼ਨ ’ਚ ਕਿਹਾ ਗਿਆ, ‘‘ਮੰਦਭਾਗੀ ਗੱਲ ਹੈ ਕਿ ਮਹਾਰਾਸ਼ਟਰ ਨੇ ਅਜੇ ਤੱਕ ਆਨੰਦ ਮੈਰਿਜ ਐਕਟ ਲਈ ਨਿਯਮਾਂ ਦਾ ਐਲਾਨ ਨਹੀਂ ਕੀਤਾ।

Share