ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਪੰਜਾਬ ਚੋਣਾਂ ਤੋਂ ਦੂਰ ਰਹਿਣ ਦਾ ਫ਼ੈਸਲਾ

174
Share

ਅੰਮਿ੍ਰਤਸਰ, 15 ਫਰਵਰੀ (ਪੰਜਾਬ ਮੇਲ)- ਸਿੱਖ ਜਥੇਬੰਦੀ ਦਲ ਖਾਲਸਾ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਮਗਰੋਂ ਜਾਰੀ ਕੀਤੇ ਆਪਣੇ ਨੀਤੀ ਪੱਤਰ ਵਿਚ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਖ ਇਛਾਵਾਂ ਤੇ ਪੰਜਾਬ ਮਸਲਿਆਂ ਦਾ ਹੱਲ ਯੂ.ਐੱਨ.ਓ. ਅਧੀਨ ਰਫਰੈਂਡਮ ਤੇ ਕੌਮ ਦੀ ਆਜ਼ਾਦੀ ਵਿਚ ਹੈ। ਇਸ ਨੀਤੀ ਪੱਤਰ ’ਤੇ ਪਾਰਟੀ ਪ੍ਰਧਾਨ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ, ਬੁਲਾਰਾ ਪਰਮਜੀਤ ਸਿੰਘ ਮੰਡ ਤੇ ਕੋਆਰਡੀਨੇਟਰ ਜਸਵੀਰ ਸਿੰਘ ਖੰਡੂਰ ਦੇ ਦਸਤਖ਼ਤ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਲਈ ਸਿਰਫ਼ ਪਦਾਰਥਵਾਦੀ ਵਿਕਾਸ ਮੁੱਦਾ ਨਹੀਂ, ਸਗੋਂ ਨਿਰਣੇ ਲੈਣ ਦਾ ਹੱਕ ਪ੍ਰਾਪਤ ਕਰਨਾ ਮੁੱਖ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਦਾ ਹੱਲ ਚੋਣਾਂ ਰਾਹੀਂ ਨਹੀਂ ਹੋ ਸਕਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਲੋਕਤੰਤਰ ਤੇ ਲੋਕਤੰਤਰੀ ਪ੍ਰਣਾਲੀ ਖ਼ਿਲਾਫ਼ ਨਹੀਂ ਹਨ।

Share