ਸਿੱਖ ਕਾਕਸ ਨੇ ਪੀਟਰ ਫਰੈਡਰਿਕ ਨੂੰ ਸੰਗਤੀ ਬਹਿਸ ਲਈ ਸੱਦਿਆ

424
Share

-ਪੀਟਰ ਫਰੈਡਰਿਕ ਨੂੰ ਭੇਜੀ ਈਮੇਲ ਦੀ ਕਾਪੀ
ਫਰੀਮਾਂਟ, 24 ਮਾਰਚ (ਪੰਜਾਬ ਮੇਲ)- ਪਿਛਲੇ ਦਿਨੀਂ ਪੀਟਰ ਫਰੈਡਰਿਕ ਨਾਮ ਦੇ ਲਿਖਾਰੀ ਨੇ ਸਿੱਖ ਕਾਕਸ ਨਾਮੀ ਕਿਤਾਬ ਲਿਖਕੇ ਅਮਰੀਕਾ ’ਚ ਸਿੱਖਾਂ ਵੱਲੋਂ ਇੱਥੋਂ ਦੇ ਰਾਜਨੀਤਿਕ ਪਿੜ੍ਹ ਵਿਚ ਆਪਣੀ ਆਵਾਜ਼ ਬੁਲੰਦ ਕਰਨ ਲਈ ਬਣਾਈ ਗਈ ਸਿੱਖ ਕਾਕਸ ਕਮੇਟੀ ਨੂੰ ਸ਼ੱਕ ਦੇ ਘੇਰੇ ’ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਸ ਕਿਤਾਬ ਵਿਚ ਡਾ. ਪਿ੍ਰਤਪਾਲ ਸਿੰਘ ’ਤੇ ਵੀ ਸੰਗੀਨ ਦੋਸ਼ ਲਾਏ ਹਨ।¿;
ਸਿੱਖ ਕਾਕਸ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਵੱਲੋਂ ਜਾਰੀ ਪੈ੍ਰੱਸ ਰਿਲੀਜ਼ ਅਤੇ ਵੀਡੀਉ ਸੁਨੇਹੇ ਰਾਹੀਂ ਉਨ੍ਹਾਂ ਨੇ ਲਿਖਾਰੀ ਅਤੇ ਭਜਨ ਸਿੰਘ ਭਿੰਡਰ ਦੀ ਦਿਆਨਤਦਾਰੀ ’ਤੇ ਸੁਆਲ ਕਰਦੇ ਹੋਏ ਉਨ੍ਹਾਂ ਨੂੰ ਸੰਗਤੀ ਬਹਿਸ ਲਈ ਸੱਦਾ ਦਿੱਤਾ ਹੈ। ਹਰਪ੍ਰੀਤ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਲਿਖਾਰੀ ਨੇ ਕਿਤਾਬ ਲਿਖਣ ਤੋਂ ਪਹਿਲਾਂ ਉਨ੍ਹਾਂ ਨੂੰ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਨਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਤਕਰੀਬਨ 50 ਮੈਂਬਰ ਹਨ ਪਰ ਲਿਖਾਰੀ ਵੱਲੋਂ ਉਨ੍ਹਾਂ ਵਿਚੋਂ ਇੱਕ ਨੂੰ ਵੀ ਇੰਟਰਵਿਊ ਨਹੀਂ ਕੀਤਾ ਗਿਆ।¿;
ਡਾ. ਪਿ੍ਰਤਪਾਲ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਸੰਸਥਾ ਜਾਂ ਬੰਦੇ ’ਤੇ ਸੁਆਲ ਕਰ ਸਕਦਾ ਹੈ ਪਰ ਉਸ ਲਈ ਤੱਥ ਦਾ ਸਹਾਰਾ ਲੈਣਾ ਲਿਖਾਰੀ ਦਾ ਇਖਲਾਕੀ ਫਰਜ਼ ਬਣਦਾ ਹੈ। ਉਨ੍ਹਾਂ ਨੇ ਪੀਟਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਕੋਈ ਆਜ਼ਾਦ ਪੱਤਰਕਾਰ ਜਾਂ ਬੁੱਧੀਜੀਵੀ ਨਹੀਂ, ਸਗੋਂ ਭਜਨ ਸਿੰਘ ਭਿੰਡਰ ਦਾ ਮੁਲਾਜ਼ਮ ਹੈ। ਪੰਥਕ ਸਫਾਂ ਵਿਚ ਇਹ ਸਭ ਨੂੰ ਪਤਾ ਹੈ ਕਿ ਭਿੰਡਰ ਨੇ ਮੇਰੇ ਵਿਰੁੱਧ ਅਜਿਹੀ ਕੰਪੇਨ ਵਿੱਢੀ ਹੋਈ ਹੈ ਪਰ ਇਹ ਪਹਿਲੀ ਵਾਰ ਲਿਖਤੀ ਤੌਰ ’ਤੇ ਬਾਹਰ ਆਈ ਹੈ, ਜਿਸਦਾ ਮੈਂ ਜੁਆਬ ਵੀ ਦਿਆਂਗਾ ਅਤੇ ਜੇ ਕੋਈ ਵੀ ਇਲਜ਼ਾਮ ਸਬੂਤਾਂ ਤੋਂ ਬਿਨਾ ਪਾਏ ਜਾਂਦੇ ਹਨ, ਤਾਂ ਅਮਰੀਕਾ ਦੇ ਕਾਨੂੰਨ ਮੁਤਾਬਕ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਕੁੱਝ ਦਿਨ ਪੀਟਰ ਦੇ ਜੁਆਬ ਦੀ ਉਡੀਕ ਕਰਨਗੇ, ਨਹੀਂ ਤਾਂ ਉਹ ਆਪ ਹੀ ਸੰਗਤ ਨੂੰ ਸੱਦਾ ਦੇ ਕੇ ਆਪਣਾ ਪੱਖ ਸਪੱਸ਼ਟ ਕਰ ਦੇਣਗੇ।

Share