ਸਿੱਖਾਂ ਦੇ ਮਹੱਤਵਪੂਰਨ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਗੁਰੂ ਕਿ੍ਰਪਾ ਰੇਲਗੱਡੀ ਚਲਾਉਣ ਬਾਰੇ ਗੱਲਬਾਤ ਜਾਰੀ: ਕੇਂਦਰ

28
Share

ਨਵੀਂ ਦਿੱਲੀ, 5 ਅਗਸਤ (ਪੰਜਾਬ ਮੇਲ)- ਸਰਕਾਰ ਨੇ ਅੱਜ ਰਾਜ ਸਭਾ ’ਚ ਕਿਹਾ ਕਿ ਸਿੱਖਾਂ ਦੇ ਮਹੱਤਵਪੂਰਨ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਗੁਰੂ ਕਿ੍ਰਪਾ ਰੇਲਗੱਡੀ ਚਲਾਉਣ ਬਾਰੇ ਵੱਖ-ਵੱਖ ਸਬੰਧਤ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਕੋਈ ਠੋਸ ਸਿੱਟਾ ਨਿਕਲਦੇ ਹੀ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਉਪਰਲੇ ਸਦਨ ਵਿਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਭਾਰਤੀ ਸੰਸਕਿ੍ਰਤੀ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਨੂੰ ਦਰਸਾਉਣ ਲਈ ਭਾਰਤ ਗੌਰਵ ਟਰੇਨ ਸ਼ੁਰੂ ਕੀਤੀ ਹੈ ਅਤੇ ਇਸ ਤਹਿਤ ਰਾਮਾਇਣ ਸਰਕਟ ਪਹਿਲੀ ਰੇਲ ਗੱਡੀ ਹੈ, ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਵੈਸ਼ਨਵ ਨੇ ਦੱਸਿਆ ਕਿ ਇਸੇ ਲੜੀ ਵਿੱਚ ਦਿਵਿਆ ਕਾਸ਼ੀ ਅਤੇ ਸ਼ਿਰਡੀ ਸਾਈਂ ਬਾਬਾ ਰੇਲ ਗੱਡੀਆਂ ਵੀ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਸਬੰਧ ਵਿਚ ਟੂਰ ਅਪਰੇਟਰਾਂ, ਰਾਜ ਸੈਰ ਸਪਾਟਾ ਨਿਗਮਾਂ ਅਤੇ ਹੋਰ ਹਿੱਸੇਦਾਰਾਂ ਨੂੰ ਵੱਖ-ਵੱਖ ਰਾਜ ਸਰਕਾਰਾਂ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਕਿ੍ਰਪਾ ਰੇਲਗੱਡੀ ਸਬੰਧੀ ਦਿੱਲੀ, ਅੰਮਿ੍ਰਤਸਰ ਅਤੇ ਨਾਂਦੇੜ ਸਾਹਿਬ ਵਿਚ ਗੱਲਬਾਤ ਚੱਲ ਰਹੀ ਹੈ ਅਤੇ ਕੋਈ ਠੋਸ ਨਤੀਜਾ ਆਉਣ ’ਤੇ ਇਹ ਰੇਲ ਗੱਡੀ ਸ਼ੁਰੂ ਕਰ ਦਿੱਤੀ ਜਾਵੇਗੀ।

Share