ਸਿੱਖਸ ਆਫ ਯੂ.ਐੱਸ.ਏ. ਨੇ ਹਰਨਾਜ ਸੰਧੂ ਮਿਸ ਯੂਨੀਵਰਸ ਨੂੰ ਅਮਰੀਕਾ ’ਚ ਸਨਮਾਨਿਤ ਕੀਤਾ

34
Share

ਵਸ਼ਿਗਟਨ ਡੀ.ਸੀ., 2 ਜੁਲਾਈ (ਸੁਰਿੰਦਰ ਗਿੱਲ/ਪੰਜਾਬ ਮੇਲ)- ਸਿੱਖਸ ਆਫ ਯੂ.ਐੱਸ.ਏ. ਸੰਸਥਾ ਨੇ ਅਮਰੀਕਾ ਦੀਆਂ ਸੱਤ ਸਟੇਟਾਂ ਵਿਚ ਆਪਣੀ ਹੋਂਦ ਨੂੰ ਪਕੇਰਿਆਂ ਕੀਤਾ ਹੈ, ਜਿਸ ਦਾ ਨਾਮ ਹਰੇਕ ਦੀ ਜ਼ੁਬਾਨ ’ਤੇ ਹੈ। ਜਿਸ ਸਦਕਾ ਮਿਸ ਯੂਨੀਵਰਸ ਹਰਨਾਜ ਸੰਧੂ ਨੇ ਸੰਪਰਕ ਕਰਕੇ ਸੰਸਥਾ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਹੈ।
ਸਿੱਖਸ ਆਫ ਯੂ.ਐੱਸ.ਏ. ਨੇ ਹਰਨਾਜ ਸੰਧੂ ਮਿਸ ਯੂਨੀਵਰਸ ਨੂੰ ਮਿਲਕੇ ਜਾਣੂ ਕਰਵਾਇਆ ਕਿ ਇਹ ਸੰਸਥਾ ਪ੍ਰਵਾਸੀਆਂ ਦੀ ਹਮਾਇਤ ਤੇ ਸਰਬ ਸਾਂਝੀਵਾਲਤਾ ਦੀ ਪ੍ਰਤੀਕ ਹੈ। ਸਿੱਖਸ ਆਫ ਯੂ.ਐੱਸ.ਏ. ਨੇ ਹਰਨਾਜ ਸੰਧੂ ਮਿਸ ਯੂਨੀਵਰਸ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਤੇ ਭਵਿੱਖ ਵਿਚ ਸਾਂਝੇ ਤੌਰ ’ਤੇ ਕਮਿਊਨਿਟੀ ਦੇ ਕਾਰਜਾਂ ਵਿਚ ਹੱਥ ਵਟਾਉਣ ਦੀ ਪੇਸ਼ਕਸ਼ ਵੀ ਕੀਤੀ।
ਇਸ ਮੌਕੇ ਦਲਜੀਤ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਸੰਨੀ ਓਪ ਪ੍ਰਧਾਨ ਤੇ ਡਾਇਰੈਕਟਰ ਗੁਰਚਰਨ ਸਿੰਘ ਗੁਰੂ, ਗੁਰਦਿਆਲ ਸਿੰਘ ਭੁੱਲਾ, ਕੇ.ਕੇ. ਸਿੱਧੂ, ਹਰਜੀਤ ਸਿੰਘ ਹੁੰਦਲ, ਨੌਨਿਹਾਲ ਸਿੰਘ, ਹਰਿੰਦਰਪਾਲ ਸਿੰਘ ਰੋਮੀ ਤੇ ਮਹਿਤਾਬ ਸਿੰਘ ਕਾਹਲੋਂ ਕਨਵੀਨਰ ਸਿੱਖਸ ਆਫ ਯੂ.ਐੱਸ.ਏ. ਵਰਜੀਨੀਆ ਹਾਜ਼ਰ ਹੋਏ।
ਸਮੁੱਚਾ ਸਮਾਗਮ ਕਲਚਰਲ ਭਰਪੂਰ ਤੇ ਲੋਕਾਂ ਲਈ ਮੰਨੋਰੰਜਕ ਸਾਬਤ ਹੋਇਆ ਹੈ। ਪ੍ਰਬੰਧਕਾਂ ਨੇ ਧੰਨਵਾਦ ਕਰਕੇ ਸਿੱਖਸ ਆਫ ਯੂ.ਐੱਸ.ਏ. ਸੰਸਥਾ ਨੂੰ ਭਵਿੱਖ ਵਿਚ ਸਾਂਝੇ ਤੌਰ ’ਤੇ ਵਿਚਰਨ ਨੂੰ ਤਰਜੀਹ ਦਿੱਤੀ ਹੈ।

Share