ਸਿੰਘੂ ਬਾਰਡਰ ਦਿੱਲੀ ਵਾਪਰੀ ਘਟਨਾ ਨੂੰ ਗੁਰੂ ਸਿਧਾਂਤਾਂ ਤੇ ਸੰਯੁਕਤ ਰਾਸ਼ਟਰ ਸੰਘ ਦੁਆਰਾ ਅਪਣਾਏ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਭੂਮਿਕਾ ਦੀ ਰੌਸ਼ਨੀ ਵਿਚ ਵੇਖਣ ਦੀ ਲੋੜ – ਏਜੀਪੀਸੀ 

229
Share

ਕੈਲੀਫੋਰਨੀਆ, 18 ਅਕਤੂਬਰ (ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਆਪਣੇ ਬਿਆਨ ਵਿਚ ਇਸ ਗੱਲ ਤੇ ਜੋਰ ਦਿੱਤਾ ਹੈ ਕਿ ਸਾਨੂੰ ਪਹਿਲਾਂ ਸਿੱਖ ਧਰਮ ਦੇ ਕਾਨੂੰਨਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਸਮਝਣ ਤੇ ਵੀਚਾਰਨ ਦੀ ਵੱਡੀ ਲੋੜ ਹੈ, ਇਹ ਮਨਮਰਜੀ ਮਸਲਾ ਨਹੀਂ ਕੇ ਜਦ ਚਾਹੋ ਇਸ ਵਿਚ ਤਬਦੀਲੀ ਜਾਂ ਸੋਧ ਕਰ ਲਵੋ। ਗੁਰੂ ਸਾਹਿਬ ਨੇ ਸਪਸ਼ਟ ਆਦੇਸ਼ ਕੀਤੇ ਹੋਏ ਹਨ ਜੋ ਧਰਮ ਦੀਆਂ ਪੁਸਤਕਾਂ ਤੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ।
ਪੈਗੰਬਰਾਂ ਦੇ ਸ਼ਹਿਨਸ਼ਾਹ, ਗੁਰੂ ਦਸਮ ਪਾਤਸ਼ਾਹ ਨੇ ਸਪਸ਼ਟ ਹੁਕਮ ਕੀਤੇ ਹੋਏ ਹਨ ਕਿ ਜਦ ਸਾਰੀਆਂ ਕੋਸ਼ਿਸ਼ਾਂ ਤੇ ਕਰਮ ਨਿਸਫਲ ਹੋਣ ਤਾਂ ਹੱਥ ਹਥਿਆਰ ਨੂੰ ਪੈਣਾ ਲਾਜਮੀ ਹੈ ਤੇ ਜਾਇਜ ਹੈ :
“ਚੂ ਕਾਰ ਅਜ ਹਮਾ ਹੀਲਤੇ ਦਰ ਗੁਜਸ਼ਤ॥ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ॥
ਇਸੇ ਇਲਾਹੀ ਹੁਕਮ ਉਤੇ ਅਧਾਰਿਤ ਹੀ ਸੰਯੁਕਤ ਰਾਸ਼ਟਰ ਸੰਘ ਦੀ ਭੂਮਿਕਾ ਦਰਜ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਰਕਾਰਾਂ ਨੂੰ ਹਰ ਹਾਲਤ ਵਿਚ ਲੋਕਾਂ ਨੂੰ ਦਰੁਸਤ ਨਿਆਂ ਦੇਣਾ ਲਾਜਮੀ ਹੈ, ਪਰ ਜੇ ਸਰਕਾਰਾਂ ਆਪਣੇ ਇਸ ਫਰਜ ਵਿਚ ਕੁਤਾਹੀ ਕਰਨਗੀਆਂ ਤਾਂ ਕੁਦਰਤੀ ਹੈ ਕਿ ਬਗਾਵਤ ਹੋਵੇਗੀ ਤੇ ਲੋਕ ਨਿਆਂ ਕਰਨ ਦੀ ਸਮਰੱਥਆਪਣੇ ਹੱਥ ਲੈ ਲੈਣਗੇ ਤੇ ਇਸ ਤਰਾਂ ਦੀ ਬਦਤਰ ਹਾਲਤ ਨੂੰ ਪੇਦਾ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ  ਇਨਸਾਫ ਮਿਲ ਜਾਣਾ ਚਾਹੀਦਾ ਹੈ।
ਬਿਲਕੁਲ ਅਜਿਹਾ ਹੀ ਸਿੱਖ ਧਰਮ ਤੇ ਸਿੱਖ ਕੌਮ ਨਾਲ ਵਾਪਰਿਆ ਹੈ, ਸਰਕਾਰ, ਬਾਦਲਾਂ-ਬੀਜੇਪੀ ਤੇ ਕਾਂਗਰਸ ਦੀਆਂ ਸਰਕਾਰੀ ਤੇ ਗੈਰ ਸਰਕਾਰੀ ਸੂਹੀਆ ਏਜੰਸੀਆਂ ਦੁਆਰਾ ਲਗਾਤਰ ਅਨੇਕਾ ਵਾਰ ਬੇਅਦਬੀਆਂ ਹੁੰਦੀਆਂ ਰਹੀਆਂ, ਤੇ ਅੰਤ ਸਿੱਖ ਲੱਖਾਂ ਦੀ ਗਿਣਤੀ ਵਿਚ ਬੇਅਦਬੀਆਂ ਵਾਸਤੇ ਇਨਸਾਫ ਲੈਣ ਵਾਸਤੇ ਗਲੀਆਂ ਵਿਚ ਉਤਰ ਆਏ, ਬਾਦਲਾਂ ਨੇ ਨਿਆਂ ਤਾਂ ਕੀ ਦੇਣਾ ਸੀ, ਬਲਕਿ ਸ਼ਾਂਤ ਤਰੀਕੇ ਨਾਲ ਵਿਰੋਧ ਪਰਦਰਸ਼ਨ ਵਿਚ ਗੁਰਬਾਣੀ ਦੇ ਜਾਪ ਕਰ ਰਹੀਆਂ ਸੰਗਤਾਂ ਉਤੇ ਗੋਲੀਆਂ ਚਲਾ ਕੇ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ। ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਅਮਰਿੰਦਰ ਸੂੰਹ ਨੇ ਗੁਟਕਾ ਸਾਹਿਬ ਦੀ ਸੌਂਹ ਖਾਕੇ ਕਿਹਾ ਕਿ ਨਿਆਂ ਹੋਵੇਗਾ ਤੇ ਜੁਮੇਵਾਰਾਂ ਨੂੰ ਫੜਿਆਂ ਜਾਵੇਗਾ ਪਰ ਕੁਝ ਨਾ ਹੋਇਆ, ਉਲਟਾਂ ਕਾਂਗਰਸ ਦੇ ਰਾਜ ਵਿਚ ਵੀ ਬੇਅਦਬੀਆਂ ਜਾਰੀ ਰਹੀਆਂ, ਦਿੱਲੀ ਦੀ ਘਟਨਾ ਵਾਸਤੇ ਬਾਦਲ, ਕਾਗਰਸ, ਬੀਜੇਪੀ ਸਰਕਾਰਾਂ ਜੁਮੇਵਾਰ ਹਨ।
ਗੁਰੂ ਗਰੰਥ ਸਾਹਿਬ ਜੀ ਸਿੱਖਾਂ ਵਾਸਤੇ ਸਾਖਸ਼ਾਤ ਗੁਰੂ ਹਨ ਤੇ ਪ੍ਰਗਟ ਗੁਰਾਂ ਕੀ ਦੇਹ ਹਨ, ਆਖਰ ਕਦ ਤੱਕ ਸਿੱਖ ਬਰਦਾਸ਼ਤ ਕਰਨ ? ਅੱਕ ਕੇ ਕਾਨੂੰਂਨ ਆਪਣੇ ਹੱਥ ਲੈ ਆਪ ਹੀ ਨਿਆਂ ਕਰ ਦਿੱਤਾ, ਕਿਉਂਕਿ ਸਰਕਾਰਾਂ ਬੁਿਲਕੁਲ ਨਿਆਂ ਦੇ ਕੇ ਰਾਜੀ ਨਹੀਂ।
ਏਜੀਪੀਸੀ ਦਿੱਲੀ ਵਕੀਲਾਂ ਨਾਲ ਗੱਲਬਾਤ ਕਰ ਰਹੀ ਹੈ ਤਾਂ ਕਿ ਕਾਨੂੰਨੀ ਮਸਲੇ ਨੂੰ ਸੁਲਝਾਉਣ ਵਿਚ ਮਦਦ ਹੋ ਸਕੇ। ਏਜੀਪੀਸੀ ਸਰਕਾਰ ਨੂੰ ਚਿਤਾਵਣੀ ਦੇਂਦੀ ਹੈ ਕਿ ਜੇ ਹਾਲੇ ਵੀ ਸਿੱਖ ਕੌਮ ਨੂੰ ਨਿਆਂ ਦੇਣ ਵਿਚ ਦੇਰੀ ਕੀਤੀ ਤਾਂ ਸਰਕਾਰ ਵਾਸਤੇ ਹਾਲਾਤ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਵੇਗਾ।

Share