ਸਿੰਘੂ ਬਾਰਡਰ ‘ਤੇ ਨੌਜਵਾਨ ਦੇ ਕਤਲ ਮਗਰੋਂ ਮਾਹੌਲ ਗਰਮਾਇਆ

387
Share

ਦਿੱਲੀ (ਸਿੰਘੂ ਸਰਹੱਦ), 15 ਅਕਤੂਬਰ (ਪੰਜਾਬ ਮੇਲ)- ਹਰਿਆਣਾ ਦੀ ਸਿੰਘੂ ਸਰਹੱਦ ਤੇ 35 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਕਤਲ ਦਾ ਇਲਜ਼ਾਮ ਨਿਹੰਗ ਸਿੰਘਾਂ ਉੱਪਰ ਲੱਗ ਰਿਹਾ ਹੈ। ਹੁਣ ਇਸ ਨੌਜਵਾਨ ਦੀ ਸ਼ਨਾਖਤ ਹੋਈ ਹੈ। ਇਹ ਤਰਨ ਤਾਰਨ ਦਾ ਰਹਿਣ ਵਾਲਾ ਸੀ। ਇਸ ਨੌਜਵਾਨ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਨਿਹੰਗ ਸਿੰਘ ਦਾ ਇਲਜ਼ਾਮ ਹੈ ਕਿ ਇਸ ਨੌਜਵਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਉਧਰਇਸ ਪੂਰੇ ਮਾਮਲੇ ਤੇ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ। ਭਾਜਪਾ ਨੇਤਾ ਅਮਿਤ ਮਾਲਵੀਆ ਨੇ ਟਵੀਟ ਕੀਤਾ, ‘ਬਲਾਤਕਾਰਕਤਲਵੇਸਵਾਗਨੀਹਿੰਸਾ ਤੇ ਅਰਾਜਕਤਾ … ਇਹ ਸਭ ਕਿਸਾਨ ਅੰਦੋਲਨ ਦੇ ਨਾਂ ਤੇ ਹੋਇਆ ਹੈ। ਹੁਣ ਹਰਿਆਣਾ ਦੀ ਕੁੰਡਲੀ ਸਰਹੱਦ ਤੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ। ਇਹ ਕੀ ਹੋ ਰਿਹਾ ਹੈਕਿਸਾਨ ਅੰਦੋਲਨ ਦੇ ਨਾਂ ਤੇ ਇਹ ਅਰਾਜਕਤਾ ਕਰਨ ਵਾਲੇ ਲੋਕ ਕੌਣ ਹਨ ਜੋ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ?’ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ, ‘ਜੇਕਰ ਰਾਕੇਸ਼ ਟਿਕੈਤ ਨੇ ਲਖੀਮਪੁਰ ਵਿੱਚ ਭੀੜ ਵੱਲੋਂ ਕੀਤੀ ਹੱਤਿਆ ਨੂੰ ਜਾਇਜ਼ ਨਹੀਂ ਠਹਿਰਾਇਆ ਹੁੰਦਾਤਾਂ ਕੁੰਡਲੀ ਸਰਹੱਦ‘ ਤੇ ਇੱਕ ਨੌਜਵਾਨ ਦੀ ਹੱਤਿਆ ਨਾ ਹੁੰਦੀ। ਅਰਾਜਕਤਾਵਾਦੀ ਜੋ ਕਿਸਾਨਾਂ ਦੇ ਨਾਂ ਤੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਹਨਨੂੰ ਬੇਨਕਾਬ ਕਰਨ ਦੀ ਲੋੜ ਹੈ। ਇਸ ਦੌਰਾਨ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮਨੇ ਆਪਣੇ ਆਪ ਨੂੰ ਸਾਰੀ ਘਟਨਾ ਤੋਂ ਵੱਖ ਕਰ ਲਿਆ ਹੈ। ਕਿਸਾਨ ਸੰਗਠਨ ਨੇ ਕਿਹਾ ਕਿ ਉਹ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਹਰਿਆਣਾ ਸਰਕਾਰ ਦਾ ਸਹਿਯੋਗ ਕਰਨ ਲਈ ਤਿਆਰ ਹੈ। ਐਸਕੇਐਮ ਨੇ ਇਸ ਘਟਨਾ ਲਈ ਨਿਹੰਗਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।


Share