ਸਿੰਗਾਪੁਰ ’ਚ ਭਾਰਤੀ ਵਿਦਿਆਰਥੀ ਨੂੰ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ

384
Share

ਸਿੰਗਾਪੁਰ, 24 ਦਸੰਬਰ (ਪੰਜਾਬ ਮੇਲ)- ਸਿੰਗਾਪੁਰ ’ਚ ਇਕ ਭਾਰਤੀ ਵਿਦਿਆਰਥੀ ਜਸਪ੍ਰੀਤ ਸਿੰਘ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਨੇ ਬਿਨਾਂ ਲਾਇਸੈਂਸ ਦੇ ਭੁਗਤਾਨ ਸੇਵਾ ਦਾ ਕਾਰੋਬਾਰ ਚਲਾਉਣ ਦੀ ਸਾਜ਼ਿਸ਼ ਘੜਨ ਅਤੇ ਹੋਰ ਭਾਰਤੀਆਂ ਨਾਲ ਇਕ ਵਟਸਐਪ ਗਰੁੱਪ ਨੂੰ ਹਟਾ ਕੇ ਜਾਂਚ ’ਚ ਅੜਿੱਕੇ ਪਾਉਣ ਦੇ ਦੋਸ਼ ਕਬੂਲੇ ਹਨ। ‘ਚੈਨਲ ਨਿਊਜ਼ ਏਸ਼ੀਆ’ ਦੀ ਰਿਪੋਰਟ ਮੁਤਾਬਕ ਇਸ ਮਾਮਲੇ ’ਚ ਜਸਪ੍ਰੀਤ ਸਿੰਘ (26) ਦੇ ਅੱਠ ਸਾਥੀ ਸ਼ਾਮਲ ਸਨ। ਸਾਰੇ ਭਾਰਤੀ ਨਾਗਰਿਕਾਂ ਦੀ ਉਮਰ 20 ਤੋਂ 25 ਸਾਲ ਵਿਚਕਾਰ ਦੱਸੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਦੋਸ਼ੀਆਂ ਦੇ ਦੋ ਹੋਰ ਅਣਪਛਾਤੇ ਸਾਥੀ ਭਾਰਤ ’ਚ ਹਨ, ਜਿੱਥੋਂ ਉਹ ਕਾਲੇ ਧਨ ਨੂੰ ਸਫ਼ੈਦ ਬਣਾਉਣ ਦਾ ਗਰੋਹ ਚਲਾਉਂਦੇ ਹਨ। ਜਸਪ੍ਰੀਤ ਪ੍ਰਾਹੁਣਚਾਰੀ ਅਤੇ ਸੈਰ ਸਪਾਟਾ ਪ੍ਰਬੰਧਨ ਦਾ ਡਿਪਲੋਮਾ ਕਰਨ ਲਈ ਸਤੰਬਰ 2019 ’ਚ ਸਿੰਗਾਪੁਰ ਆਇਆ ਸੀ।

Share