ਸਿੰਗਾਪੁਰ ‘ਚ ਕੋਰੋਨਾਵਾਇਰਸ ਟੀਕੇ ਲਈ ਮੁੱਢਲੇ ਪੱਧਰ ਦਾ ਕਲੀਨਿਕਲ ਪ੍ਰੀਖਣ ਸ਼ੁਰੂ

274
Share

ਸਿੰਗਾਪੁਰ, 9 ਅਗਸਤ (ਪੰਜਾਬ ਮੇਲ)- ਸਿੰਗਾਪੁਰ ‘ਚ ਕੋਵਿਡ-19 ਟੀਕੇ ਦੇ ਲਈ ਮੁੱਢਲੇ ਪੱਧਰ ਦਾ ਕਲੀਨਿਕਲ ਪ੍ਰੀਖਣ ਸ਼ੁਰੂ ਹੋ ਗਿਆ ਹੈ। ਅਗਲੇ ਹਫਤੇ ਟ੍ਰਾਇਲ ਵਿਚ ਸ਼ਾਲ ਲੋਕਾਂ ਨੂੰ ਪਹਿਲਾ ਟੀਕਾ ਦਿੱਤਾ ਜਾ ਸਕਦਾ ਹੈ। ਇਕ ਖਬਰ ਵਿਚ ਇਹ ਦਾਅਵਾ ਕੀਤਾ ਗਿਆ ਹੈ। ਸਿੰਗਾਪੁਰ ‘ਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਐਤਵਾਰ ਨੂੰ 55 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਏ।
ਸਟ੍ਰੇਟਸ ਟਾਈਮਜ਼ ਦੀ ਖਬਰ ਦੇ ਮੁਤਾਬਕ ਡਿਊਕ-ਐੱਨ.ਯੂ.ਐੱਸ. ਮੈਡੀਕਲ ਸਕੂਲ ਅਤੇ ਅਮਰੀਕਾ ਦੀ ਫਾਰਮਾਸੂਟੀਕਲ ਕੰਪਨੀ ਆਰਕਟਰਸ ਥੇਰੇਪੇਟਿਕਸ ਵੱਲੋਂ ਵਿਕਸਿਤ ਟੀਕੇ ਨੂੰ ‘ਲਿਊਨਰ-ਕੋਵਿ19’ ਨਾਮ ਦਿੱਤਾ ਗਿਆ ਹੈ। ਖੋਜ ਕਰਤਾ ਇਸ ਸਮੇਂ ਉਨ੍ਹਾਂ ਲੋਕਾਂ ਦੀ ਸਕ੍ਰੀਨਿੰਗ ਕਰ ਰਹੇ ਹਨ, ਜਿਨ੍ਹਾਂ ਨੇ ਟ੍ਰਾਇਲ ‘ਚ ਹਿੱਸਾ ਲੈਣ ਦੀ ਪੇਸ਼ਕਸ਼ ਕੀਤੀ ਹੈ। ਇਹ ਟ੍ਰਾਇਲ ਅਕਤੂਬਰ ਤੱਕ ਚੱਲ ਸਕਦਾ ਹੈ।


Share