ਸਿਹਤ ਨਾਲ ਖਿਲਵਾੜ ਕਰ ਰਿਹੈ ਚੀਨ!

589

ਬਿਨਾਂ ਟ੍ਰਾਇਲ ਕੀਤੇ 10 ਹਜ਼ਾਰ ਲੋਕਾਂ ਨੂੰ ਲਾਈ ਕੋਰੋਨਾ ਦੀ ਵੈਕਸੀਨ

ਬੀਜਿੰਗ, 28 ਸਤੰਬਰ (ਪੰਜਾਬ ਮੇਲ)- ਇੱਕ ਪਾਸੇ ਜਿੱਥੇ ਦੁਨੀਆ ਭਰ ਦੇ ਵਿਗਿਆਨੀ ਸੁਰੱਖਿਅਤ ਕੋਰੋਨਾ ਵੈਕਸੀਨ ਬਣਾਉਣ ਲਈ ਯਤਨ ਕਰ ਰਹੀ ਹੈ, ਉੱਥੇ ਦੂਜੇ ਪਾਸੇ ਚੀਨ ਬਿਨਾ ਟ੍ਰਾਇਲ ਪੂਰਾ ਕੀਤੇ ਆਪਣੇ ਲਗਭਗ 10 ਲੋਕਾਂ ਨੂੰ ਟੀਕਾ ਵੀ ਲਾ ਚੁੱਕਾ ਹੈ। ਤਾਜ਼ਾ ਖੁਲਾਸੇ ਤੋਂ ਪਤਾ ਲਗਦਾ ਹੈ ਕਿ ਚੀਨੀ ਅਧਿਕਾਰੀਆਂ ਦੀ ਦੇਖਰੇਖ ਵਿੱਚ ਜ਼ਰੂਰੀ ਸੇਵਾਵਾਂ, ਫਾਰਮਾਸਿਊਟੀਕਲ ਫਰਮਾਂ, ਸੁਪਰ ਮਾਰਕਿਟ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਸਦੇ ਜੋਖ਼ਮ ਵਾਲੇ ਇਲਾਕਿਆਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਵੈਕਸੀਨਾਂ ਦੀ ਵਰਤੋਂ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਅਧਿਕਾਰੀ ਰਸਮੀ ਪ੍ਰੀਖਣਾਂ ਤੋਂ ਬਾਹਰ ਇਨ•ਾਂ ਵੈਕਸੀਨਾਂ ਨੂੰ ਵੱਡੀ ਗਿਣਤੀ ਵਿੱਚ ਲੋਕਾਂ ‘ਤੇ ਆਜ਼ਮਾ ਕੇ ਜਲਦ ਤੋਂ ਜਲਦ ਇਨ•ਾਂ ਦਾ ਅਸਰ ਪਤਾ ਲਾਉਣਾ ਚਾਹੁੰਦਾ ਹੈ। ਡਰੈਗਨ ਦੇ ਇਸ ਵੱਡੇ ਦਾਅ ਕਾਰਨ ਦੁਨੀਆ ਭਰ ਦੇ ਵਿਗਿਆਨੀ ਹੈਰਾਨ ਹਨ।
ਉਨ•ਾਂ ਦਾ ਕਹਿਣਾ ਹੈ ਕਿ ਇਸ ਪ੍ਰੀਖਣ ਨਾਲ ਚੀਨ ਭਾਵੇਂ ਆਪਣੇ ਟੀਕਿਆਂ ਦੀ ਸਮਰੱਥਾ ਸਿੱਧ ਕਰਨ ਦੀ ਝਾਕ ‘ਚ ਹੈ, ਪਰ ਇਸ ਨਾਲ ਉਹ ਸਿੱਧੇ ਤੌਰ ‘ਤੇ ਹਜ਼ਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਬਿਨਾਂ ਮਨਜ਼ੂਰੀ ਵਾਲੀ ਵੈਕਸੀਨ ਲੋਕਾਂ ਨੂੰ ਦੇਣ ਨਾਲ ਉਸ ਦੇ ਨਤੀਜੇ ਨਕਾਰਾਤਮਕ ਵੀ ਹੋ ਸਕਦੇ ਹਨ। ਹੋ ਸਕਦਾ ਹੈ ਕਿ ਲੋਕਾਂ ਵਿੱਚ ਐਂਟੀਬਾਡੀ ਨਾ ਬਣਨ, ਸਗੋਂ ਉਨ•ਾਂ ਵਿੱਚ ਬਿਮਾਰੀ ਫ਼ੈਲਣ ਦਾ ਖ਼ਤਰਾ ਵਧ ਜਾਵੇ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਸਹਿਮਤੀ ਮਗਰੋਂ ਵੈਕਸੀਨ ਲਈ ਵਲੰਟੀਅਰਾਂ ਦੀ ਚੋਣ ਕੀਤੀ ਜਾਂਦੀ ਹੈ, ਪਰ ਚੀਨ ‘ਚ ਟੀਕਿਆਂ ਦੀ ਵਰਤੋਂ ਲੋਕਾਂ ‘ਤੇ ਬਿਨਾਂ ਸਹਿਮਤੀ ਦੇ ਹੀ ਹੋਣ ਦੇ ਪੂਰੇ ਆਸਾਰ ਹਨ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਨ•ਾਂ ਕੰਪਨੀਆਂ ਦੀ ਵੈਕਸੀਨ ਲਾਈ ਜਾ ਰੀ ਹੈ, ਉਨ•ਾਂ ਨੇ ਲੋਕਾਂ ਨੂੰ ਇੱਕ ਗ਼ੈਰ-ਕਾਨੂੰਨੀ ਸਮਝੌਤੇ ‘ਤੇ ਦਸਤਖ਼ਤ ਕਰਨ ਲਈ ਕਿਹਾ ਹੈ, ਤਾਂ ਜੋ ਉਹ ਬਾਹਰ ਜਾਣਕਾਰੀਆਂ ਨਾ ਦੇ ਸਕਣ।
ਆਸਟਰੇਲੀਆ ਦੇ ਮੈਲਬੌਰਨ ਸਥਿਤ ਮਰਡੋਕ ਚਿਲਡਰਨ ਰਿਸਰਚ ਇੰਸਟੀਚਿਊਟ ਦੇ ਪੀਡੀਆਟ੍ਰਿਸ਼ਨ ਡਾ. ਕਿਮ ਮੁਲਹੋਲੈਂਡ ਦੇ ਮੁਤਾਬਕ ਸਭ ਤੋਂ ਵੱਡੀ ਚਿੰਤਾ ਦੀ ਗੱਲ ਵੀ ਇਹੀ ਹੈ ਕਿ ਚੀਨ ਵਿੱਚ ਲੋਕ ਟੀਕਿਆਂ ਦੇ ਇਸ ਤਰ•ਾਂ ਦੇ ਪ੍ਰੀਖਣਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਵੀ ਨਹੀਂ ਕਰ ਸਕਦੇ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਚੀਨ ਵਿੱਚ ਕਿੰਨੇ ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਜਾ ਚੁੱਕੇ ਹਨ। ਚੀਨ ਦੀ ਮਲਕੀਅਤ ਵਾਲੀ ਕੰਪਨੀ ਸਿਨੋਫਾਰਮ ਦਾ ਕਹਿਣਾ ਹੈ ਕਿ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। ਉੱਥੇ ਬੀਜਿੰਗ ਸਥਿਤ ਕੰਪਨੀ ਸਿਨੋਵੈਕ ਨੇ ਕਿਹਾ ਸੀ ਕਿ ਸ਼ਹਿਰ ਦੇ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਟੀਕੇ ਲਾਏ ਗਏ ਹਨ। ਨਾਲ ਹੀ ਉਸ ਦੇ 3 ਹਜ਼ਾਰ ਤੋਂ ਵੱਧ ਕਰਮਚਾਰੀਆਂ ਅਤੇ ਉਨ•ਾਂ ਦੇ ਪਰਿਵਾਰਾਂ ਦੇ ਵੀ ਟੀਕਾ ਲਾਇਆ ਜਾ ਚੁੱਕਾ ਹੈ।