ਵਾਸ਼ਿੰਗਟਨ, 14 ਜੂਨ (ਪੰਜਾਬ ਮੇਲ)- ਸਿਲੀਕਾਨ ਵੈਲੀ ਤੋਂ ਭਾਰਤੀ-ਅਮਰੀਕੀ ਕਾਰੋਬਾਰੀ ਅਜੈ ਜੈਨ ਭੁਟੋਰੀਆ ਨੂੰ ਅਗਸਤ ਵਿਚ ਹੋਣ ਵਾਲੇ ਡੈਮੋਕਰੈਟਿਕ ਪਾਰਟੀ ਦੇ ਕੌਮੀ ਸੰਮੇਲਨ ਲਈ ਡੈਮੋਕਰੈਟਾਂ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਜੋਅ ਬਿਡੇਨ ਦਾ ਡੈਲੀਗੇਟ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਗਸਤ ‘ਚ ਵਿਸਕਾਨਸਨ ‘ਚ ਹੋਣ ਵਾਲੇ ਡੈਮੋਕਰੈਟਿਕ ਕੌਮੀ ਸੰਮੇਲਨ ਵਿਚ ਬਿਡੇਨ (77) ਨੂੰ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ ਜਾਵੇਗਾ।