ਸਿਓਲ ਦੇ ਮੇਅਰ ਰਹੱਸਮਈ ਢੰਗ ਨਾਲ ਹੋਏ ਗਾਇਬ!

642
Share

ਸਿਓਲ, 10 ਜੁਲਾਈ (ਪੰਜਾਬ ਮੇਲ)- ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਮੇਅਰ ਪਾਰਕ ਵਾਨ-ਸੁਨ ਰਹੱਸਮਈ ਢੰਗ ਨਾਲ ਗਾਇਬ ਹੋ ਗਏ ਹਨ। ਉਨ੍ਹਾਂ ਦਾ ਮੋਬਾਈਲ ਵੀ ਬੰਦ ਦੱਸਿਆ ਜਾ ਰਿਹਾ ਹੈ। ਬਕੌਲ ਪੁਲਿਸ ਮੇਅਰ ਦੀ ਧੀ ਨੇ ਵੀਰਵਾਰ ਸਵੇਰੇ ਉਨ੍ਹਾਂ ਦੇ ਗਾਇਬ ਹੋਣ ਦੀ ਸੂਚਨਾ ਦਿੱਤੀ। ਸਿਓਲ ਨਾਲ ਲੱਗਦੇ ਇਲਾਕੇ ‘ਚ ਮੇਅਰ ਦੀ ਭਾਲ ਕੀਤੀ ਜਾ ਰਹੀ ਹੈ, ਜਿੱਥੇ ਉਨ੍ਹਾਂ ਦੇ ਮੋਬਾਈਲ ਦੀ ਆਖ਼ਰੀ ਲੋਕੇਸ਼ਨ ਦੇਖੀ ਗਈ। ਇਸ ਲਈ ਡ੍ਰੋਨ ਤੇ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਜਾ ਰਹੀ ਹੈ। ਪੁਲਿਸ ਕੋਲ ਦੱਸਣ ਲਈ ਉਸ ਤੋਂ ਵੱਧ ਕੁਝ ਨਹੀਂ ਸੀ।
ਇਕ ਨਿਊਜ਼ ਏਜੰਸੀ ਮੁਤਾਬਕ, ਮੇਅਰ ਦੀ ਧੀ ਨੇ ਪੁਲਿਸ ਨੂੰ ਇਹ ਵੀ ਦੱਸਿਆ ਘਰ ਛੱਡਣ ਤੋਂ ਪਹਿਲਾਂ ਉਸ ਦੇ ਪਿਤਾ ਵਸੀਅਤ ਵਰਗਾ ਇਕ ਸੰਦੇਸ਼ ਛੱਡ ਗਏ ਹਨ। ਸਥਾਨਕ ਪ੍ਰਸ਼ਾਸਨ ਮੁਤਾਬਕ ਮੇਅਰ ਨੂੰ ਅੱਜ ਦਫ਼ਤਰ ‘ਚ ਵੀ ਨਹੀਂ ਦੇਖਿਆ ਗਿਆ। ਉਨ੍ਹਾਂ ਨੇ ਰਾਸ਼ਟਰਪਤੀ ਦਫ਼ਤਰ ਦੇ ਅਧਿਕਾਰੀਆਂ ਨਾਲ ਹੋਣ ਵਾਲੀ ਬੈਠਕ ਸਮੇਤ ਆਪਣੇ ਸਾਰੇ ਪ੍ਰਰੋਗਰਾਮ ਰੱਦ ਕਰ ਦਿੱਤੇ ਸਨ। ਪਾਰਕ 2011 ‘ਚ ਸਿਓਲ ਦੇ ਮੇਅਰ ਬਣੇ ਸਨ ਤੇ ਪਿਛਲੇ ਜੂਨ ‘ਚ ਉਹ ਤੀਜੀ ਵਾਰ ਇਸ ਅਹੁਦੇ ਲਈ ਚੁਣੇ ਗਏ ਸਨ।


Share