ਸਿਆਟਲ ਵਿਚ 200 ਵਿਖਾਵਾਕਾਰੀਆਂ ਵੱਲੋਂ ਅੰਦੋਲਨ

691
ਸਿਆਟਲ ਵਿਚ 200 ਤੋਂ ਵੱਧ ਵਿਖਾਵਾਕਾਰੀਆਂ ਸ਼ਹਿਰ 'ਚ ਮਾਰਚ ਕਰਦੇ ਸਮੇਂ।
Share

ਸਿਆਟਲ, 8 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਡਾਊਨ-ਟਾਊਨ ਵਿਚ ਮਰਸਰ ਤੇ ਫੇਅਰਵੀਊ ਵਿਖੇ 200 ਵਿਖਾਵਾਕਾਰੀਆਂ ਨੇ ਸ਼ਹਿਰ ਵਿਚ ਮਾਰਚ ਕੀਤਾ, ਜਿੱਥੇ ਪੁਲਿਸ ਨੇ 1-5 ਹਾਈਵੇ ਤੋਂ ਮਰਸਰ ਲਈ ਬਾਹਰ ਨਿਕਲਣ ਵਾਸਤੇ ਰਸਤੇ ਨੂੰ ਬੰਦ ਕਰ ਦਿੱਤਾ। ਇਕ ਆਦਮੀ ਨੇ 2 ਵਿਖਾਵਾਕਾਰੀਆਂ ‘ਤੇ ਸਿੱਧੀ ਕਾਰ ਮਾਰੀ, ਜਿੱਥੇ ਇਕ ਦੀ ਮੌਤ ਹੋ ਗਈ। ਵਾਸ਼ਿੰਗਟਨ ਸਟੇਟ ਦੇ ਗਵਰਨਰ ਜੇ ਇੰਸਲੀ ਨੇ ਇਸ ਸਾਲ ਦੇ ਬਜਟ ਨੂੰ ਘਟਾਉਣ ਲਈ ਖਰਚੇ ਘਟਾ ਦਿੱਤੇ ਹਨ। ਗਵਰਨਰ ਨੇ ਦੱਸਿਆ ਕਿ ਅਗਲੇ ਤਿੰਨ ਸਾਲਾਂ ‘ਚ 9 ਮਿਲੀਅਨ ਡਾਲਰ ਦਾ ਘਾਟਾ ਪੈ ਸਕਦਾ ਹੈ, ਕਿਉਂਕਿ ਆਮਦਨ ਕੋਈ ਨਹੀਂ।
ਇਸ ਤੋਂ ਇਲਾਵਾ ਜਾਰਜੀਆ ਸੂਬੇ ਦੇ ਐਟਲਾਟਾਂ ਸ਼ਹਿਰ ‘ਚ ਵਿਖਾਵਾਕਾਰੀਆਂ ਨੇ 31 ਲੋਕਾਂ ‘ਤੇ ਗੋਲੀਬਾਰੀ ਕੀਤੀ, ਜਿੱਥੇ 5 ਲੋਕਾਂ ਦੀ ਮੌਤ ਹੋ ਗਈ। ਜਾਰਜੀਆ ਦੇ ਗਵਰਨਰ ਬਰਿਆਨ ਕੈਮ ਨੇ ਸੂਬੇ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ, ਜਿੱਥੇ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਵਾਸਤੇ 1000 ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ। ਮਈ ਦੇ ਅਖੀਰ ਵਿਚ ਅਫ਼ਰੀਕੀ ਮੂਲ ਦੇ ਅਮਰੀਕੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਦੰਗੇ ਫ਼ਸਾਦ ਚੱਲ ਰਹੇ ਹਨ ਅਤੇ ਲੁੱਟਾਂ-ਖੋਹਾਂ ਕੀਤੀਆਂ ਜਾ ਰਹੀਆਂ ਹਨ। ਹੁਣ ਬੇਦੋਸ਼ੇ ਜਾਰਜੀਆ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਜਾ ਰਿਹਾ ਹੈ।


Share