ਸਿਆਟਲ ਵਿਚ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਦੇ ਕੀਰਤਨ ਦਾ ਸੰਗਤ ਨੇ ਆਨੰਦ ਮਾਣਿਆ

355
ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਮਨਦੀਪ ਸਿੰਘ ਤੇ ਰਮਨਦੀਪ ਸਿੰਘ ਕੀਰਤਨ ਕਰਦੇ ਸਮੇਂ ਵਿਚਕਾਰ ਬੈਠੇ ਹਨ ਭਾਈ ਕੁਲਵਿੰਦਰ ਸਿੰਘ।
Share

ਸਿਆਟਲ, 22 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸੱਚਾ ਮਾਰਗ ਐਬਰਨ ਵੱਲੋਂ ਅਮਰੀਕ ਸਿੰਘ ਵਿਰਕ ਦੇ ਗ੍ਰਹਿ ਵਿਖੇ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਨੇ ਰਸਭਿੰਨਾ ਕੀਰਤਨ ਕੀਤਾ, ਜਿਸ ਦਾ ਸੰਗਤ ਨੇ ਖੂਬ ਆਨੰਦ ਮਾਣਿਆ। ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਕੁਲਵਿੰਦਰ ਸਿੰਘ, ਭਾਈ ਮੋਹਣ ਸਿੰਘ ਤੇ ਭਾਈ ਮਨਿੰਦਰ ਸਿੰਘ ਨੇ ਕੀਰਤਨ ਨਾਲ ਸ਼ੁੱਭ ਆਰੰਭ ਕੀਤਾ।
ਭਾਈ ਅਮਰੀਕ ਸਿੰਘ ਵਿਰਕ ਪਰਿਵਾਰਕ ਮੈਂਬਰਾਂ ਨਾਲ ਭਾਈ ਲਖਵਿੰਦਰ ਸਿੰਘ ਨਾਲ ਆਸ਼ੀਰਵਾਦ ਲੈਂਦੇ ਸਮੇਂ।

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਦੋਸਤਾਂ-ਮਿੱਤਰਾਂ ਸਮੇਤ ਧਾਰਮਿਕ ਸਮਾਗਮ ਰਚਾਇਆ। ਅਮਰੀਕ ਸਿੰਘ ਵਿਰਕ ਦੇ ਛੋਟੇ ਸਪੁੱਤਰ ਗੁਰਪ੍ਰੀਤ ਸਿੰਘ (ਗੋਗਾ ਵਿਰਕ) ਦੇ ਨਵ ਜਨਮੇ ਦੋ ਜੋੜੇ ਸਪੁੱਤਰਾਂ ਦੀ ਖੁਸ਼ੀ ਵਿਚ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੀਤੀ। ਹਜ਼ੂਰੀ ਰਾਗੀ ਲਖਵਿੰਦਰ ਸਿੰਘ (ਸੂਰਮਾ ਸਿੰਘ) ਦੇ ਰਸਭਿੰਨੇ ਕੀਰਤਨ ਦਾ ਕਈ ਘਰਾਂ ਤੇ ਅਖੀਰ ਵਿਚ ਸ਼ਾਮ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਕੈਂਟ ਵਿਚ ਸ਼ਾਮ ਦੇ ਦੀਵਾਨਾਂ ਵਿਚ ਸੰਗਤ ਨੇ ਬੜੀ ਸ਼ਰਧਾ ਨਾਲ ਪਹੁੰਚ ਕੇ ਕੀਰਤਨ ਸੁਣਿਆ ਅਤੇ ਸ਼ਲਾਘਾ ਕੀਤੀ। ਗੁਰਦੁਆਰਾ ਸੱਚਾ ਮਾਰਗ ਦੇ ਸਕੱਤਰ ਹਰਸ਼ਿੰਦਰ ਸਿੰਘ ਸੰਧੂ ਨੇ ਹਜੂਰੀ ਰਾਗੀ ਲਖਵਿੰਦਰ ਸਿੰਘ ਦੇ ਕੀਰਤਨੀ ਜੱਥੇ ਦਾ ਧੰਨਵਾਦ ਕੀਤਾ।

ਭਾਈ ਲਖਵਿੰਦਰ ਸਿੰਘ ਨਾਲ ਸੰਗਤੀ ਰੂਪ ਵਿਚ ਬੀਬੀਆਂ ਕੀਰਤਨ ਸਰਵਣ ਕਰਨ ਉਪਰੰਤ।

Share