ਸਿਆਟਲ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਨਾਲ ਮਨਾਇਆ

325
ਗੁਰੂਘਰ ਦਾ ਕਵੀਸ਼ਰੀ ਜੱਥਾ ਭਾਈ ਹਰਦਿਆਲ ਸਿੰਘ ਤੇ ਭਾਈ ਕਾਰਜ ਸਿੰਘ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ’ਤੇ ਕਵੀਸ਼ਰੀ ਵਾਰਾਂ ਸੁਣਾਉਦੇ ਸਮੇਂ।
Share

ਸਿਆਟਲ, 23 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਵੱਖ-ਵੱਖ ਗੁਰੂ ਘਰਾਂ ’ਚ ਮਨਾਇਆ ਗਿਆ। ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਵਿਚ ਸ੍ਰੀ ਅਖੰਡ ਪਾਠ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।
ਗੁਰੂਘਰ ਵੱਲੋਂ ਭਾਈ ਅਮਨ ਸਿੰਘ ਪਾਠ ਤੇ ਲੰਗਰਾਂ ਦੇ ਸੇਵਾ ਕਰਨ ਵਾਲੇ ਪਰਿਵਾਰ ਦੇ ਮੁਖੀ ਬਲਬੀਰ ਸਿੰਘ ਲਹਿਰਾਂ ਨੂੰ ਸਿਰੋਪਾਉ ਦੇ ਕੇ ਨਿਵਾਜਦੇ ਸਮੇਂ।

ਇਸ ਮੌਕੇ ਕੀਰਤਨ ਤੋਂ ਬਾਅਦ ਦਮਦਮੀ ਟਕਸਾਲ ਦੇ ਕਥਾਵਾਚਕ ਭਾਈ ਅਮਨ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਗੁਰੂ ਘਰ ਦੇ ਕਵੀਸ਼ਰੀ ਜੱਥੇ ਭਾਈ ਹਰਦਿਆਲ ਸਿੰਘ ਤੇ ਕਾਰਜ ਸਿੰਘ ਨੇ ਕਵੀਸ਼ਰੀ ਵਾਰਾਂ ਸੁਣਾ ਕੇ ਸੰਗਤ ’ਚ ਜੋਸ਼ ਭਰ ਦਿੱਤਾ। ਤਿੰਨੇ ਦਿਨ ਸ੍ਰੀ ਅਖੰਡ ਪਾਠ ਦੀ ਸੇਵਾ ਤੇ ਲੰਗਰਾਂ ਦੀ ਸੇਵਾ ਬਲਬੀਰ ਸਿੰਘ ਲਹਿਰਾਂ ਤੇ ਅਵਤਾਰ ਸਿੰਘ ਦੇ ਪਰਿਵਾਰ ਵੱਲੋਂ ਨਿਭਾਈ ਗਈ ਅਤੇ ਗੁਰੂ ਘਰ ਵੱਲੋਂ ਭਾਈ ਅਮਨ ਸਿੰਘ ਨੇ ਬਲਬੀਰ ਸਿੰਘ ਲਹਿਰਾਂ ਨੂੰ ਸਿਰਪਾਉ ਦੇ ਕੇ ਨਿਵਾਜਿਆ। ਅਖੀਰ ਵਿਚ ਭਾਈ ਅਮਨ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।


Share