ਸਿਆਟਲ ਵਿਚ ਸਿੱਧੂ ਪਰਿਵਾਰ ਦੇ ਗ੍ਰਹਿ ਵਿਖੇ ਧਾਰਮਿਕ ਸਮਾਗਮ

1114
ਹੈੱਡ ਗ੍ਰੰਥੀ ਭਾਈ ਮੋਹਣ ਸਿੰਘ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਸਮੇਂ।
ਸਿਆਟਲ, 20 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਵਿਚ ਹਰਦੀਪ ਸਿੰਘ ਸਿੱਧੂ ਵੱਲੋਂ ਆਪਣੇ ਨਵੇਂ ਘਰ ਗ੍ਰਹਿ ਪ੍ਰਵੇਸ਼ ਸਮੇਂ ਧਾਰਮਿਕ ਸਮਾਗਮ ਰਚਾਏ ਗਏ। ਗੁਰਦੁਆਰਾ ਸੱਚਾ ਮਾਰਗ ਦੇ ਹੈੱਡ ਗ੍ਰੰਥੀ ਭਾਈ ਮੋਹਣ ਸਿੰਘ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਕੁਲਵਿੰਦਰ ਸਿੰਘ ਦੇ ਕੀਰਤਨੀ ਜੱਥੇ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦੀ ਉਪਮਾ ਕੀਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਗੁਰਦੀਪ ਸਿੰਘ ਸਿੱਧੂ ਨੇ ਦੂਰ-ਦੂਰ ਤੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਬਲਦੇਵ ਸਿੰਘ ਛੀਨਾ ਘਰ ਨੂੰ ਮੰਦਰ ਬਣਾਉਣ ਦੀ ਕਾਮਨਾ ਕੀਤੀ। ਇਸ ਮੌਕੇ ਪਿੰਟੂ ਬਾਠ, ਸੇਮ ਵਿਰਕ, ਸਤਵਿੰਦਰ ਸਿੰਘ ਸੰਧੂ, ਅਮਰਪਾਲ ਸਿੰਘ ਕਾਹਲੋਂ, ਤਰਮੰਗਲ ਸਿੰਘ ਧਾਲੀਵਾਲ, ਹਰਦੀਪ ਸਿੰਘ ਗਿੱਲ, ਮਨਮੋਹਣ ਸਿੰਘ ਧਾਲੀਵਾਲ, ਮਾਸਟਰ ਦਲਜੀਤ ਸਿੰਘ ਗਿੱਲ, ਜਗਤਾਰ ਸਿੰਘ ਸਰੋਆ, ਅਵਤਾਰ ਸਿੰਘ ਵਰਿਆਣਾ, ਜਸਬੀਰ ਸਿੰਘ ਰੰਧਾਵਾ, ਸੋਨੋ ਸੰਧੂ, ਸੰਨੀ ਅਟਵਾਲ, ਹਰਪਾਲ ਘੁੰਮਣ (ਲਾਡੀ), ਕੁਲਦੀਪ ਸਿੰਘ, ਹਰਦੇਵ ਸਿੰਘ ਜੱਜ, ਪਰਮਜੀਤ ਸਿੰਘ ਖੈਰਾ, ਗੁਰਮੀਤ ਸਿੰਘ ਨਿੱਝਰ, ਪਿ੍ਰਤਪਾਲ ਸਿੰਘ ਸਰਪੰਚ, ਓਂਕਾਰ ਭੰਡਾਲ ਤੇ ਲਖਵਿੰਦਰ ਸਿੰਘ ਸਮੇਤ ਕਈ ਮਾਣਮੱਤੀਆਂ ਸ਼ਖਸੀਅਤਾਂ ਨੇ ਪਹੁੰਚ ਕੇ ਸਮਾਰੋਹ ਦੀ ਸ਼ੋਭਾ ਵਧਾਈ।