ਸਿਆਟਲ ਵਿਚ ਸਾਰਾਗੜ੍ਹੀ ਜੰਗ ‘ਚ 21 ਸਿੱਖਾਂ ਦੀ ਬਹਾਦਰੀ ਨੂੰ ਪ੍ਰਣਾਮ ਅਤੇ ਸ਼ਰਧਾਂਜੀ ਦਿਵਸ ਮਨਾਇਆ

781
ਗੁਰੂ ਘਰ ਦੇ ਸੇਵਾਦਾਰ ਤੇ ਪ੍ਰਬੰਧਕ ਕਮੇਟੀ ਨਾਇਕ ਲਾਲ ਸਿੰਘ ਦੇ ਵਾਰਸਾਂ 'ਚੋਂ ਬਲਰਾਜ ਸਿੰਘ ਸੰਧੂ ਨੂੰ ਸਿਰੋਪਾਓ ਦੇਣ ਉਪਰੰਤ ਯਾਦਗਾਰੀ ਫੋਟੋ।

ਸਿਆਟਲ, 16 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- 12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਜੰਗ ਵਿਚ ਬ੍ਰਿਟਿਸ਼ ਰਾਜ ਦੀ 36 ਰੇਂਜ ਦੇ 21 ਸਿੱਖਾਂ ਦੀ ਬਹਾਦਰੀ 600 ਅਫਗਾਨੀ ਫੌਜਾਂ ਨੂੰ ਮਾਰ ਮੁਕਾਇਆ ਅਤੇ 10 ਹਜ਼ਾਰ ਅਫਗਾਨੀ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਅਤੇ ਜਿੱਤ ਹਾਸਲ ਕੀਤੀ, ਜਿਨ੍ਹਾਂ ਨੂੰ ਮਰਨ ਉਪਰੰਤ ਬ੍ਰਿਟਿਸ਼ ਸੰਸਦ ਵਿਚ ਬਹਾਦਰੀ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। 21 ਸ਼ਹੀਦ ਸਿੱਖਾਂ ਵਿਚ ਸਿਆਟਲ ਦੇ ਬਲਰਾਜ ਸਿੰਘ ਸੰਧੂ ਦੇ ਪੜਦਾਦਾ ਨਾਇਕ ਲਾਲ ਸਿੰਘ ਵੀ ਸ਼ਾਮਲ ਸਨ। ਬਲਰਾਜ ਸਿੰਘ ਸੰਧੂ ਤੇ ਉਨ੍ਹਾਂ ਦੇ ਸਪੁੱਤਰ ਜਗਦੇਵ ਸਿੰਘ ਸੰਧੂ ਪਰਿਵਾਰ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਖੁੱਲ੍ਹੇ ਪਾਠ ਰਖਵਾ ਕੇ ਐਤਵਾਰ ਹਫਤਾਵਾਰੀ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ, ਜਿੱਥੇ ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਕੁਲਵਿੰਦਰ ਸਿੰਘ, ਭਾਈ ਮੋਹਣ ਸਿੰਘ ਤੇ ਭਾਈ ਮਨਿੰਦਰ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜੱਸ ਗਾਇਨ ਕੀਤਾ। ਸਟੇਜ ਤੋਂ ਹਰਸ਼ਿੰਦਰ ਸਿੰਘ ਸੰਧੂ ਨੇ ਸਾਰਾਗੜ੍ਹੀ ਜੰਗ ‘ਚ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਏ 21 ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ। ਨਾਇਕ ਲਾਲ ਸਿੰਘ ਦੇ ਵਾਰਸਾਂ ਬਲਰਾਜ ਸਿੰਘ ਸੰਧੂ ਨੂੰ ਗੁਰੂ ਘਰ ਵਲੋਂ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਪਰਿਵਾਰ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਗੁਰੂ ਘਰ ਸੇਵਾ ਕਰਨ ਦੀ ਸ਼ਲਾਘਾ ਕੀਤੀ।