ਸਿਆਟਲ ਵਿਚ ਬਾਬਾ ਨੰਦ ਸਿੰਘ ਜੀ ਦੇ ਸਾਲਾਨਾ ਬਰਸੀ ਦੇ ਸਮਾਗਮ ਆਰੰਭ

236
ਬਾਬਾ ਨੰਦ ਸਿੰਘ ਜੀ ਦੀ 77ਵੀਂ ਬਰਸੀ ਮਨਾਉਣ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰਦੇ ਸਮੇਂ ਹੈੱਡ ਗ੍ਰੰਥੀ ਭਾਈ ਮੋਹਣ ਸਿੰਘ ਜੀ।
Share

ਸਿਆਟਲ, 2 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਸਾਲਾਨਾ ਬਰਸੀ ਮਨਾਉਣ ਲਈ ਗੁਰਦੁਆਰਾ ਸੱਚਾ ਮਾਰਗ ਸਿਆਟਲ ਵਿਚ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ। ਗੁਰਦੁਆਰਾ ਦੇ ਸਟੇਜ ਸਕੱਤਰ ਹਰਸ਼ਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਜੀ ਦੀ ਸੇਵਾ ਸਿਕੰਦਰ ਸਿੰਘ, ਕੁਲਦੀਪ ਸਿੰਘ ਤੇ ਮੇਜਰ ਸਿੰਘ ਸ਼ੇਰਪੁਰੀ ਦੇ ਪਰਿਵਾਰਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਜਾ ਰਹੀ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਐਤਵਾਰ ਸਵੇਰੇ ਪੈਣਗੇ ਅਤੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿੱਥੇ ਕਥਾ-ਕੀਰਤਨ ਤੇ ਧਾਰਮਿਕ ਵਿਚਾਰਾਂ ਹੋਣਗੀਆਂ।


Share