ਸਿਆਟਲ ਵਿਚ ਤੀਸਰਾ ਵੱਡਾ ਕਿਸਾਨਾਂ ਦੇ ਹੱਕ ਤੇ ਭਾਰਤ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ

799
Share

ਸਿਆਟਲ, 30 ਦਸੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਨੌਜਵਾਨਾਂ, ਵਿਦਿਆਰਥੀਆਂ ਤੇ ਕਿਸਾਨਾਂ ਨਾਲ ਸੰਬੰਧਤ ਪਰਿਵਾਰਾਂ ਨੇ ਮਿਲ ਕੇ ਕਿਸਾਨਾਂ ਦੇ ਹੱਕ ਵਿਚ ਅਤੇ ਭਾਰਤ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੈਂਟ ਦੇ ਪਾਰਕਿੰਗ ਲਾਟ ਵਿਚ ਆਯੋਜਿਤ ਕੀਤਾ ਗਿਆ, ਜਿੱਥੇ ਸਿਆਟਲ ਦੇ ਸਿਆਸਤਦਾਨਾਂ, ਬੁੱਧੀਜੀਵੀਆਂ ਤੇ ਕਿਸਾਨਾਂ ਦੇ ਹਮਦਰਦ ਲੋਕਾਂ ਨੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਕਿਸਾਨਾਂ ਨੇ ਆਪਣੀਆਂ ਹੱਕਾਂ ਮੰਗਾਂ ਨੂੰ ਲੈ ਕੇ ਅੰਦੋਲਨ ਚਲਾ ਰੱਖਿਆ ਹੈ ਅਤੇ ਮੰਗ ਕਰ ਰਹੇ ਹਨ ਕਿ ਕਿਸਾਨ ਵਿਰੋਧੀ ਤਿੰਨੇ ਪਾਸ ਕੀਤੇ ਬਿੱਲ ਰੱਦ ਹੋਣੇ ਚਾਹੀਦੇ ਹਨ। ਪਰੰਤੂ ਸਰਕਾਰ ਆਪਣੀ ਜ਼ਿੱਦ ’ਤੇ ਅੜ੍ਹੀ ਹੋਈ ਹੈ ਕਿ ਬਿੱਲ ਰੱਦ ਨਹੀਂ ਹੋ ਸਕਦੇ। ਜ਼ੰਦਾਬਾਦ’ ਅਤੇ ‘‘ਜੈ ਜਵਾਨ-ਜੈ ਕਿਸਾਨ’’ ਦੇ ਨਾਅਰੇ ਲਗਾਏ ਗਏ। ਲੋਕਾਂ ਵਿਚ ਭਾਰੀ ਜੋਸ਼ ਨਜ਼ਰ ਆ ਰਿਹਾ ਸੀ। ਬਾਰਸ਼ ਹੁੰਦੇ ਹੋਏ ਵੀ ਰੋਸ ਮੁਜ਼ਾਹਰਾ ਚੱਲਦਾ ਰਿਹਾ। ਅਖੀਰ ਵਿਚ ਟਰੱਕਾਂ, ਕਾਰਾਂ, ਗੱਡੀਆਂ ਦਾ 5 ਮੀਲ ਦਾ ਕਾਫਲਾ ਰੋਸ ਮੁਜ਼ਾਹਰੇ ’ਚ ਸਿਆਟਲ ਡਾਊਨ ਟਾਊਨ ਪਹੁੰਚਿਆ, ਜਿੱਥੇ ਅਮਰੀਕਨ ਲੋਕਾਂ ਨੇ ਕਾਫਲਾ ਵੇਖ ਕੇ ਸਮੱਸਿਆ ਬਾਰੇ ਜਾਣਿਆ ਅਤੇ ਵੱਖ-ਵੱਖ ਧਰਮਾਂ, ਜਾਤਾਂ, ਰੰਗਾਂ ਦੇ ਲੋਕਾਂ ਨੇ ਸਮਰਥਨ ਦੇਣ ਦਾ ਪ੍ਰਣ ਕੀਤਾ। ਪ੍ਰਵਾਸੀ ਲੋਕਾਂ ਦੀ ਮੰਗ ਹੈ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ, ਕਿਉਂਕਿ 80 ਫੀਸਦੀ ਭਾਰਤ ਦੇ ਲੋਕ ਕਿਸਾਨੀ ਧੰਦੇ ਨਾਲ ਸੰਬੰਧਤ ਹਨ, ਜਿਨ੍ਹਾਂ ਦੇ ਰਿਸ਼ਤੇਦਾਰ, ਬੱਚੇ ਜਾਂ ਭੈਣ-ਭਰਾ ਵਿਦੇਸ਼ਾਂ ’ਚ ਵੱਸ ਰਹੇ ਹਨ। ਸਿਆਟਲ ਦਾ ਰੋਸ ਮੁਜ਼ਾਹਰਾ ਸ਼ਾਂਤੀਪੂਰਵਕ ਰਿਹਾ, ਜਿਸ ਦੇ ਨੌਜਵਾਨ ਵਧਾਈ ਦੇ ਪਾਤਰ ਹਨ।


Share