
ਸਿਆਟਲ, 27 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਨਾਰਥ ਅਮਰੀਕਾ ਚੈਂਪੀਅਨਸ਼ਿਪ ਪਾਵਰ ਲਿਫਟਿੰਗ ’ਚ ਮਾਸਟਰ ਗਰੁੱਪ (45-49 ਸਾਲ) ਤੱਕ 100 ਕਿਲੋ ਭਾਰ ਵਰਗ ਵਿਚ ਹਰਦੀਪ ਸਿੰਘ ਚੌਹਾਨ ਨੇ ਕੁੱਲ 540 ਕਿਲੋਗ੍ਰਾਮ ਭਾਰ ਚੁੱਕ ਕੇ (ਸਕੈਟ – 190 ਕਿਲੋ, ਬੈਂਚ – 130 ਕਿਲੋ ਤੇ ਡੈਡ ਲਿਫਟ – 220 ਕਿਲੋ) ਸੋਨ ਤਮਗਾ ਜਿੱਤਿਆ। ਉਨ੍ਹਾਂ ਦੀ ਨੂੰਹ ਰੌਸ਼ਨੀ ਚੌਹਾਨ ਨੇ ਜੂਨੀਅਰ ਵਰਗ (20-23 ਸਾਲ) ’ਚ ਸਕੈਟ – 137.5 ਕਿਲੋ, ਬੈਂਚ – 72.5 ਕਿਲੋ ਤੇ ਡੈਡ ਲਿਫਟ-137.5 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਔਰੈਂਜ ਬੀਚ ਅਲਾਬਾਮਾ ਵਿਖੇ ਨਾਰਥ ਅਮਰੀਕਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਸੰਪਨ ਹੋਣ ਤੋਂ ਬਾਅਦ ਸਿਆਟਲ ਪਹੁੰਚਣ ’ਤੇ ਪੰਜਾਬੀ ਭਾਈਚਾਰੇ ਦੇ ਖੇਡ ਪ੍ਰੇਮੀਆਂ ਨੇ ਖੁਸ਼ੀ ਮਨਾਈ ਤੇ ਵਧਾਈਆਂ ਦਿੱਤੀਆਂ।