ਸਿਆਟਲ ਦੇ ਹਰਦੀਪ ਸਿੰਘ ਚੌਹਾਨ ਨੇ 4 ਤੇ ਉਕਾਰ ਸਿੰਘ ਨੇ 2 ਸੋਨ ਤਮਗੇ ਜਿੱਤੇ

65
ਹਰਦੀਪ ਸਿੰਘ ਚੌਹਾਨ 4 ਸੋਨ ਤਮਗੇ ਤੇ ਉਕਾਰ ਸਿੰਘ ਨੇ 2 ਸੋਨ ਤਮਗੇ ਪਹਿਨੇ ਦਿਖਾਈ ਦੇ ਰਹੇ ਹਨ।
Share

-ਵਾਸ਼ਿੰਗਟਨ ਸਟੇਟ ਵੱਲੋਂ ਨੈਸ਼ਨਲ ਚੈਂਪੀਅਨਸ਼ਿਪ ਲਈ ਚੁਣੇ ਗਏ
ਸਿਆਟਲ, 28 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਸ਼ਹਿਰ ਕਿਰਕਲੈਂਡ ਵਿਚ ਸਟੇਟ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਸੰਪੰਨ ਹੋਈ, ਜਿੱਥੇ ਸਿਆਟਲ ਦੇ ਹਰਦੀਪ ਸਿੰਘ ਚੌਹਾਨ ਨੇ ਮਾਸਟਰ ਗਰੁੱਪ ’ਚੋਂ 110 ਕਿਲੋ ਭਾਰ ਵਰਗ ਵਿਚ ਪਾਵਰਲਿਫਟਿੰਗ, ਸੁਕੈਟ 235 ਕਿਲੋ, ਬੈਂਚ ਪ੍ਰੈੱਸ ਸਾਢੇ 137 ਕਿਲੋ ਤੇ 235 ਕਿਲੋ ਡੈਡਲਿਫਟ ’ਚ ਭਾਰ ਉਠਾ ਕੇ 4 ਸੋਨ ਤਮਗੇ ਜਿੱਤੇ। ਉਕਾਰ ਸਿੰਘ ਨੇ ਜੂਨੀਅਰ ਵਰਗ ਤੇ ਓਪਨ ਪਾਵਰਲਿਫਟਿੰਗ ਮੁਕਾਬਲੇ ’ਚ 187 ਕਿਲੋ ਸੁਕੈਟ ਤੇ ਸਾਢੇ 87 ਕਿਲੋ ਬੈਂਚ ਪ੍ਰੈੱਸ ਲਗਾ ਕੇ 2 ਸੋਨ ਤਮਗੇ ਜਿੱਤੇ।
ਹਰਦੀਪ ਸਿੰਘ ਚੌਹਾਨ ਬੈਂਚ ਪ੍ਰੈੱਸ ਲਗਾਉਦੇ ਸਮੇਂ।

ਪੰਜਾਬੀ ਭਾਈਚਾਰੇ ਦੇ ਖੇਡ ਪ੍ਰੇਮੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਹਰਦੀਪ ਸਿੰਘ ਚੌਹਾਨ ਤੇ ਉਕਾਰ ਸਿੰਘ ਵਾਸ਼ਿੰਗਟਨ ਸਟੇਟ ਵੱਲੋਂ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਲਾਸ ਵੇਗਸ ਲਈ ਟੀਮ ਵਿਚ ਚੁਣੇ ਗਏ।


Share