ਸਿਆਟਲ ਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

232
ਸਵ. ਸੁਖਜਿੰਦਰ ਸਿੰਘ ਰੰਧਾਵਾ ਦੀ ਯਾਦਗਾਰੀ ਤਸਵੀਰ।
Share

ਸਿਆਟਲ, 15 ਦਸੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਮਾਜਸੇਵੀ ਤੇ ਸਿਆਟਲ ਦੀ ਨਾਮਵਰ ਸ਼ਖਸੀਅਤ ਸੁਖਜਿੰਦਰ ਸਿੰਘ ਰੰਧਾਵਾ ਦੀ ਅਚਨਚੇਤ ਆਪਣੇ ਪਿੰਡ ਜੈਤੋ ਸਰਜਾ ’ਚ ਮੌਤ ਹੋ ਗਈ ਸੀ, ਜਿਨ੍ਹਾਂ ਦੀ ਮਿ੍ਰਤਕ ਦੇਹ ਸਿਆਟਲ ਲਿਆ ਕੇ 11 ਦਸੰਬਰ ਨੂੰ ਸਸਕਾਰ ਕੀਤਾ ਗਿਆ। ਇਸ ਮੌਕੇ ’ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਭਾਰੀ ਗਿਣਤੀ ’ਚ ਪਹੁੰਚ ਕੇ ਕੈਂਟ ਦੇ ਸ਼ਮਸ਼ਾਨਘਾਟ ’ਚ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ। ਸਟੇਜ ਦਾ ਸੰਚਾਲਨ ਕਰਦਿਆਂ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਆਮ ਵਿਅਕਤੀ ਨਹੀਂ, ਸਗੋਂ ਸਿਆਟਲ ਦੀ ਸ਼ਖਸੀਅਤ ਹੋਣ ਕਰਕੇ ਸਾਂਝੇ ਕੰਮਾਂ ਦੇ ਮੋਢੀ ਸਨ, ਜਿਨ੍ਹਾਂ ਬਾਬਾ ਬੁੱਢਾ ਜੀ ਸੰਸਥਾ ਦਾ ਸੰਚਾਲਨ ਕਰਕੇ ਸੰਗਤਾਂ ਨੂੰ ਸਿੱਖੀ ਨਾਲ ਜੋੜ ਕੇ ਨੇਕ ਪਾਸੇ ਲਾਇਆ ਅਤੇ ‘ਮਹਿਕ’ ਮੈਗਜ਼ੀਨ ਕੱਢ ਕੇ ਸਿਆਟਲ ਦੀ ਆਵਾਜ਼ ਬੁਲੰਦ ਕੀਤੀ। ਪਿਛਲੇ 10 ਸਾਲ ਤੋਂ ਆਪਣੇ ਵਿਚ ਜੈਤੋ ਸਰਜਾ ਰੋਇਲ ਨਰਸਿੰਗ ਕਾਲਜ ਖੋਲ੍ਹ ਕੇ ਵਿਦਿਆ ਦਾ ਦਾਨ ਤੇ ਸਮਾਜਸੇਵੀ ਕਾਰਜਾਂ ’ਚ ਜੁੱਟ ਗਏ। ਇਸ ਮੌਕੇ ਉਨ੍ਹਾਂ ਦੇ ਲੜਕੇ ਸੁਖਰੂਪ ਸਿੰਘ ਰੰਧਾਵਾ ਤੇ ਲੜਕੀ ਨੇ ਭਾਵੁਕ ਹੋ ਕੇ ਆਪਣੇ ਪਾਪਾ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਦੀ ਪਤਨੀ ਸੁਖਵੰਤ ਕੌਰ ਨੇ ਸਦਾ ਲਈ ਵਿਛੜ ਚੁੱਕੇ ਪਤੀ ਨੂੰ ਸ਼ਰਧਾਂਜਲੀ ਦਿੰਦਿਆਂ ਭਾਵੁਕ ਹੋ ਕੇ ਸਾਰੇ ਚਹੇਤਿਆਂ, ਦੋਸਤਾਂ-ਮਿੱਤਰਾਂ ਨੂੰ ਭਾਵੁਕ ਕਰ ਦਿੱਤਾ। ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ ਭਾਰੀ ਗਿਣਤੀ ਵਿਚ ਸਨੇਹੀਆਂ ਨੇ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਤੇ ਭਾਣਾ ਮੰਨਣ ਲਈ ਅਰਦਾਸ ਕੀਤੀ।

Share