ਸਿਆਟਲ ਦੇ ਸਨੇਹੀਆਂ ਵੱਲੋਂ ਹਰਵਿੰਦਰ ਸਿੰਘ ਰਿਆੜ ਦੀ ਅਚਨਚੇਤ ਮੌਤ ’ਤੇ ਗਹਿਰਾ ਦੁੱਖ

1211
ਸਵ. ਹਰਵਿੰਦਰ ਸਿੰਘ ਰਿਆੜ ਦੀ ਯਾਦਗਾਰ ਫੋਟੋ।
Share

ਲੋਕਾਂ ਨੂੰ ਹਸਾਉਣ ਵਾਲਾ, ਸਾਰਿਆਂ ਨੂੰ ਰੌਂਦੇ ਕੁਰਲਾਉਦਿਆਂ ਨੂੰ ਛੱਡ ਗਿਆ
ਸਿਆਟਲ, 31 ਮਾਰਚ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਜੱਸ ਟੀ.ਵੀ. ’ਤੇ 13 ਸਾਲ ‘ਮੁੱਦਾ’ ’ਤੇ ਕੰਮ ਕਰਨ ਵਾਲਾ ਅਤੇ ਬਾਜ਼ ਟੀ.ਵੀ. ਤੇ ਰਾਈਟਰ ਵੀਕਲੀ ਦੇ ਮੁੱਖ ਸੰਪਾਦਕ ਹਰਵਿੰਦਰ ਰਿਆੜ ਦੀ ਅਚਨਚੇਤ ਬੇਵਕਤੀ ਮੌਤ ’ਤੇ ਦੇਸ਼-ਵਿਦੇਸ਼ ਦੇ ਸਾਹਿਤ ਪ੍ਰੇਮੀਆਂ, ਦੋਸਤਾਂ, ਮਿੱਤਰਾਂ ਅਤੇ ਸਨੇਹੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ। ਹਰਵਿੰਦਰ ਰਿਆੜ ਬਹੁਤ ਮਿਲਾਪੜਾ, ਚੰਗਾ ਦੋਸਤ, ਸਟੇਜ ਸੰਚਾਲਨ ਦਾ ਬਾਦਸ਼ਾਹ ਅਤੇ ਨਾਮਵਰ ਪੱਤਰਕਾਰ ਸੀ, ਜਿਸ ਦੇ ਤੁਰ ਜਾਣ ਨਾਲ ਹਰੇਕ ਨੇ ਦੁੱਖ ਮਹਿਸੂਸ ਕੀਤਾ। ਸੋਸ਼ਲ ਮੀਡੀਆ ਰਾਹੀਂ ਹਰੇਕ ਨੇ ਆਪਣੇ-ਆਪਣੇ ਪਿਆਰ, ਮੁਹੱਬਤ ਅਤੇ ਬਿਤਾਏ ਸਮੇਂ ਦਾ ਜ਼ਿਕਰ ਕਰਕੇ ਵਿਛੋੜੇ ਤੇ ਉਨ੍ਹਾਂ ਦੀ ਘਾਟ ਪ੍ਰਗਟ ਕੀਤੀ। ਸਿਆਟਲ ਦੇ ਪੰਜਾਬੀ ਭਾਈਚਾਰੇ, ਬੁੱਧੀਜੀਵੀਆਂ, ਲਿਖਾਰੀਆਂ, ਖੇਡ ਸੰਸਥਾਵਾਂ ਦੇ ਮੈਂਬਰਾਂ ਨੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਸਦਾ ਲਈ ਵਿਛੜ ਚੁੱਕੇ ਰਿਆੜ ਦੀ ਘਾਟ ਮਹਿਸੂਸ ਕੀਤੀ। ਹਰਵਿੰਦਰ ਰਿਆੜ ਦੀ ਭੈਣ ਸਿਮਰਨ ਕੌਰ ਤੇ ਜੀਜਾ ਮਨਿੰਦਰ ਸਿੰਘ ਸਿਆਟਲ ਰਹਿਣ ਕਰਕੇ ਵਿਸ਼ੇਸ਼ ਰਿਸ਼ਤਾ ਸਮਝਦੇ ਸਨ। ਗੁਰਦੁਆਰਾ ਮੈਰੀਸਵੈਲ ਦੇ ਪ੍ਰਧਾਨ ਬਲਬੀਰ ਸਿੰਘ ਉਸਮਾਨਪੁਰ, ਸਕੱਤਰ ਗੁਰਵਿੰਦਰ ਸਿੰਘ ਰਿੱਪੀ ਧਾਲੀਵਾਲ, ਬੋਥਲ ਗੁਰਦੁਆਰਾ ਦੇ ਪ੍ਰਧਾਨ ਸ. ਗੁਰਮੇਲ ਸਿੰਘ ਗਿੱਲ, ਸੋਚ ਸੰਸਥਾ ਦੇ ਬਲਵੰਤ ਸਿੰਘ ਔਲਖ ਤੇ ਸੁਖਚੈਨ ਸਿੰਘ ਸੰਧੂ, ਗੁਰਦੁਆਰਾ ਸੱਚਾ ਮਾਰਗ ਵੱਲੋਂ ਹਰਸ਼ਿੰਦਰ ਸਿੰਘ ਸੰਧੂ, ਰਾਜਬੀਰ ਸਿੰਘ ਸੰਧੂ, ਸੇਮ ਵਿਰਕ, ਕੁਲਵੰਤ ਸ਼ਾਹ, ਓਂਕਾਰ ਭੰਡਾਲ, ਗੁਰਦੁਆਰਾ ਕੈਂਟ ਦੇ ਮੁੱਖ ਸੇਵਾਦਾਰ ਹਰਪਾਲ ਸਿੰਘ ਸੱਪਰਾ, ਗੁਰਦੁਆਰਾ ਸਿੰਘ ਸਭਾ ਰੈਨਟਨ ਦੇ ਮੁੱਖ ਸੇਵਾਦਾਰ ਰਾਮ ਸਿੰਘ, ਧਰਮ ਸਿੰਘ ਮੈਰੀਪੁਰ ਅਤੇ ਸਾਰੇ ਗੁਰਦੁਆਰਿਆਂ ਦੀ ਸੰਗਤ ਵੱਲੋਂ ਹਰਵਿੰਦਰ ਰਿਆੜ ਦੀ ਅਚਨਚੇਤ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਹਰਵਿੰਦਰ ਰਿਆੜ ਦਾ ਅੰਤਿਮ ਸਸਕਾਰ 3 ਅਪ੍ਰੈਲ ਨੂੰ 10 ਤੋਂ 12 ਵਜੇ ਤੇ ਅੰਤਿਮ ਅਰਦਾਸ ਨਿਊਜਰਸੀ ’ਚ ਹੋਵੇਗੀ।

Share