ਸਿਆਟਲ ਦੇ ਰੈਂਟਨ ਗੁਰਦੁਆਰਾ ਸਾਹਿਬ ਵਿਖੇ ਹੋਈ ਝੜਪ ਮਾਮਲੇ ‘ਚ 4 ਪੰਜਾਬੀ ਗ੍ਰਿਫਤਾਰ

321
Share

-ਪੁਲਿਸ ਵੱਲੋਂ ਲੋੜੀਂਦੇ 5ਵੇਂ ਵਿਅਕਤੀ ਦੀ ਭਾਲ ਜਾਰੀ
– ਸਾਰਿਆਂ ਦੀ ਜ਼ਮਾਨਤ ਲਈ ਇੱਕ ਲੱਖ ਡਾਲਰ ਦੀ ਸ਼ਰਤ ਰੱਖੀ ਗਈ
ਸਿਆਟਲ, 4 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਸਿਆਟਲ ਲਾਗੇ ਪੈਂਦੇ ਰੈਂਟਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪਿਛਲੇ ਮਹੀਨੇ ਹੋਈ ਝੜਪ ਦੇ ਮਾਮਲੇ ‘ਚ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਮਾਮਲੇ ਵਿਚ ਲੋੜੀਂਦੇ 5ਵੇਂ ਵਿਅਕਤੀ ਦੀ ਭਾਲ ਜਾਰੀ ਹੈ।
ਇਸ ਝੜਪ ਵਿਚ 5 ਤੋਂ 6 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੀ। ਗ੍ਰਿਫਤਾਰ ਹੋਣ ਵਾਲਿਆਂ ਵਿਚ ਕੁਲਜੀਤ ਸਿੰਘ (33), ਹਰਿੰਦਰਬੀਰ ਸਿੰਘ ਗਿੱਲ (62), ਮਨਿੰਦਰ ਪਾਲ ਸਿੰਘ ਢੱਬ (37) ਅਤੇ ਹਰਭਜਨ ਸਿੰਘ (50) ਹਨ। ਕੁਲਜੀਤ ਸਿੰਘ ਦੀ ਗ੍ਰਿਫਤਾਰੀ ਲਈ 27 ਅਕਤੂਬਰ ਨੂੰ ਵਾਰੰਟ ਜਾਰੀ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਦੀ ਜ਼ਮਾਨਤ ਲਈ ਇੱਕ ਲੱਖ ਡਾਲਰ ਦੀ ਸ਼ਰਤ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਤੇਜ਼ਧਾਰ ਹਥਿਆਰਾਂ, ਬੇਸਬਾਲਾਂ ਤੇ ਡਾਂਗਾਂ ਨਾਲ ਝੜਪ ਹੋਈ ਸੀ, ਜੋ ਮੁੱਖ ਧਾਰਾ ਦੇ ਮੀਡੀਆ ਦੀਆਂ ਸੁਰਖੀਆਂ ਵਿਚ ਵੀ ਆਈ।


Share