ਸਿਆਟਲ ਦੇ ਮੈਰੀਸਵੈਲ ਗੁਰਦੁਆਰਾ ਵਿਚ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਅਰਦਾਸ

636
ਭਾਈ ਰੁਮੇਲ ਸਿੰਘ ਤੇ ਭਾਈ ਸੋਹਣ ਸਿੰਘ ਅਰਸ਼ ਕੀਰਤਨ ਰਾਹੀਂ ਗੁਰੂ ਦਾ ਜੱਸ ਗਾਇਨ ਕਰਦੇ ਸਮੇਂ।
Share

ਸਿਆਟਲ, 16 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰੂ ਨਾਨਕ ਸਿੱਖ ਟੈਂਪਲ ਮੈਰੀਸਵੈਲ ਵਿਚ ਅਪ੍ਰੈਲ ਤੋਂ ਲਗਾਤਾਰ ਕਰੋਨਾ ਮਹਾਂਮਾਰੀ ਵਰਗੀ ਭਿਆਨਕ ਬਿਮਾਰੀ ਦੀ ਰੋਕਥਾਮ ਅਤੇ ਮਨੁੱਖਤਾ ਦੇ ਭਲੇ ਲਈ ਲਗਾਤਾਰ ਖੁੱਲ੍ਹੇ ਪਾਠ ਚੱਲ ਰਹੇ ਹਨ, ਜਿੱਥੇ ਹਫਤਾਵਾਰੀ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਸੋਹਣ ਸਿੰਘ ਅਰਸ਼ ਚੰਡੀਗੜ੍ਹ ਵਾਲੇ ਅਤੇ ਭਾਈ ਰੂਮਾਲ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜੱਸ ਗਾਇਨ ਕੀਤਾ। ਸਟੇਜ ਸਕੱਤਰ ਗੁਰਵਿੰਦਰ ਸਿੰਘ ‘ਰਿੱਪੀ ਧਾਲੀਵਾਲ’ ਅਤੇ ਮੁੱਖ ਸੇਵਾਦਰ ਬਲਬੀਰ ਸਿੰਘ ਓਸਮਾਨਪੁਰ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਕਰੋਨਾ ਮਹਾਂਮਾਰੀ ਦੇ ਬਚਾਉ ਲਈ ਅਰਦਾਸ ਕੀਤੀ। ਇਸ ਮੌਕੇ ਕਰਨਲ ਹਰਦਿਆਲ ਸਿੰਘ ਵਿਰਕ ਨੇ ਸਤਿਕਾਰਯੋਗ ਮਾਤਾ ਜੀ ਸੁਖਦੇਵ ਕੌਰ (97) ਦੀ ਮਿੱਠੀ ਪਿਆਰੀ ਯਾਦ ਮਨਾਉਂਦਿਆਂ ਖੁੱਲ੍ਹੇ ਪਾਠ ਦੇ ਭੋਗ ਪਾਏ ਗਏ। ਇਸ ਸੰਬੰਧ ਵਿਚ ਲੰਗਰਾਂ ਦੀ ਸੇਵਾ ਡਾ. ਬੌਬੀ ਵਿਰਕ ਤੇ ਡਾ. ਨਵਦੀਪ ਸਿੰਘ ਬੰਨੀ ਸਪੋਕੇਨ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਈ।


Share