ਸਿਆਟਲ ਦੇ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਤੇ ਖੇਡ ਮੁਕਾਬਲੇ ਤੇ ਇਨਾਮਾਂ ਦੀ ਵੰਡ 28 ਅਗਸਤ ਨੂੰ

69
Share

ਸਿਆਟਲ, 17 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਿਆਟਲ ਦੇ ਨੌਜਵਾਨਾਂ ਵੱਲੋਂ ਗਰਮੀਆਂ ਦੀ ਛੁੱਟੀਆਂ ਦੌਰਾਨ ਜੁਲਾਈ ਤੇ ਅਗਸਤ ਵਿਚ ਕਰਵਾਏ ਚਿਲਡਰਨ ਸਮਰ ਸਪੋਰਟਸ ਕੈਂਪ-2022 ਦੇ ਸਮਾਪਤੀ ਸਮਾਰੋਹ ਮੌਕੇ 28 ਅਗਸਤ, ਦਿਨ ਐਤਵਾਰ, ਸ਼ਾਮ 5 ਤੋਂ 7 ਵਜੇ ਤੱਕ ਬੱਚਿਆਂ ਦੇ ਖੇਡ ਮੁਕਾਬਲੇ ਦੇ ਜੇਤੂਆਂ ਨੂੰ ਪਦਮ ਸ਼੍ਰੀ ਕਰਤਾਰ ਸਿੰਘ ਆਈ.ਪੀ.ਐੱਸ. (ਆਈ.ਜੀ. ਸੇਵਾਮੁਕਤ) ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਕਿਸਾਨ ਮੋਰਚੇ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਡਾ. ਸਵੈਮਾਨ ਸਿੰਘ ਪੱਖੋ ਕੇ ਦਾ ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਬੱਚਿਆਂ ਤੇ ਨੌਜਵਾਨਾਂ ਨੂੰ ਖੇਡ ਕੈਂਪ ਵਿਚ ਸਰੀਰਕ ਫਿਟਨੈੱਸ ਤੇ ਵੱਖ-ਵੱਖ ਖੇਡਾਂ ਵਿਚ ਤੰਦਰੁਸਤ ਮਨੋਰੰਜਨ ਦੇ ਕੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦਾ ਪੰਜਾਬੀ ਭਾਈਚਾਰੇ ਵੱਲੋਂ ਹਰੇਕ ਸਾਲ ਪਿਛਲੇ 12 ਸਾਲ ਤੋਂ ਉਪਰਾਲਾ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਮਾਪਿਆਂ ਤੇ ਖੇਡ ਪ੍ਰੇਮੀਆਂ ਨੂੰ ਸਮਾਪਤੀ ਸਮਾਰੋਹ ’ਤੇ 28 ਅਗਸਤ ਨੂੰ ਸ਼ਾਮੀ 5 ਤੋਂ 7 ਵਜੇ ਤੱਕ ਵਿਲਸਨ ਪਲੇਅ ਫੀਲਡਜ਼ ਕੈਂਟ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕੋਚਿਜ਼ ਤੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਜਾਵੇਗਾ।

Share