ਸਿਆਟਲ ਦੇ ਬੁੱਧੀਜੀਵੀ ਸਤਪਾਲ ਸਿੰਘ ਪੂਰੇਵਾਲ ਵੱਲੋਂ ਸ਼ੁੱਧ ਪਾਠ ਕਰਨਾ ਤੇ ਸਿੱਖਣ ਏਕ ਤੂੰਹੀ ਐਪ ਤਿਆਰ

24
ਸਿਆਟਲ ਵਿਚ ਖਾਲਸਾ ਗੁਰਮਤਿ ਸੈਂਟਰ ਵਿਚ 'ਏਕ ਤੂੰਹੀ' ਐਪ ਰਿਲੀਜ਼ ਕਰਦੇ ਸਮੇਂ ਸਤਪਾਲ ਸਿੰਘ ਪੂਰੇਵਾਲ, ਡਾ. ਜਗਮੀਤ ਸਿੰਘ, ਹੀਰਾ ਸਿੰਘ ਭੁੱਲਰ, ਅਜੈਬ ਸਿੰਘ, ਸਿਧਾਰਥ ਸਿੰਘ, ਅਵਤਾਰ ਸਿੰਘ, ਰਣਜੀਤ ਕੌਰ, ਸਮੀਤ ਕੌਰ, ਮਾਲੀਨਾ ਕੌਰ, ਕਮਲਜੀਤ ਸਿੰਘ, ਜਗਰੂਪ ਸਿੰਘ ਤੇ ਚਰਨਜੀਤ ਸਿੰਘ ਤੇ ਹੋਰ ਦਿਖਾਈ ਦੇ ਰਹੇ ਹਨ।

ਸਿਆਟਲ, 25 ਜਨਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਬੁੱਧੀਜੀਵੀ ਸਤਪਾਲ ਸਿੰਘ ਪੂਰੇਵਾਲ ਨੇ ਬੜੀ ਮਿਹਨਤ ਕਰਕੇ ਗੁਰਬਾਣੀ ਪ੍ਰੇਮੀਆਂ ਲਈ ਆਧੁਨਿਕ ਸਾਧਨ ਵਰਤ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਨੂੰ ਬੋਲ ਕੇ ਅਤੇ ਨਾਲ ਟਾਈਲਾਈਵ ਕਰਕੇ ‘ਏਕ ਤੂੰਹੀ’ (EkTuhi) ਨਾਂ ਦੀ ਐਪ ਆਈ ਫੋਨ, ਆਈ ਪੈਡ, ਆਈ ਪੌਡ, ਗੂਗਲ ਪਲੇਅ ਸਟੋਰ, ਐਪਲ ਦੇ ਸਟੋਰ ‘ਤੇ ਜਾ ਕੇ ਸਰਚ ਕਰਕੇ ਫ੍ਰੀ ਇੰਸਟਾਲ ਕਰਕੇ ਵੇਖ ਸਕਦੇ ਹੋ। ਖਾਲਸਾ ਗੁਰਮਤਿ ਸੈਂਟਰ ਵਿਚ ਸ਼ਾਨਦਾਰ ਇਕੱਠ ਕਰਕੇ ਸੰਗਤ ਦੀ ਭਰਵੀਂ ਹਾਜ਼ਰੀ ਵਿਚ ਅਰਦਾਸ ਕਰਕੇ ‘ਏਕ ਤੂੰਹੀ’ ਐਪ ਬਣਾ ਕੇ ਸਿੱਖ ਕੌਮ ਦੀ ਝੋਲੀ ਪਾਈ ਅਤੇ ਰਿਲੀਜ਼ ਕੀਤੀ ਗਈ। ਇਸ ਮੌਕੇ ਗੁਰਮਤਿ ਸੈਂਟਰ ਦੇ ਬਾਨੀ ਡਾ. ਜਸਮੀਤ ਸਿੰਘ, ਸਤਪਾਲ ਸਿੰਘ ਪੂਰੇਵਾਲ, ਹੀਰਾ ਸਿੰਘ ਭੁੱਲਰ, ਅਜੈਬ ਸਿੰਘ, ਸਿਧਾਰਥ ਸਿੰਘ, ਰਣਜੀਤ ਕੌਰ, ਸਮੀਤ ਕੌਰ, ਮਲੀਨਾ ਕੌਰ, ਜਗਰੂਪ ਸਿੰਘ, ਅਵਤਰ ਸਿੰਘ, ਕਮਲਜੀਤ ਸਿੰਘ, ਚਰਨਜੀਤ ਸਿੰਘ ਤੇ ਹੋਰ ਸੰਗਤ ਦੇ ਮੈਂਬਰ ਰਿਲੀਜ਼ ਕਰਨ ਸਮੇਂ ਹਾਜ਼ਰ ਰਹੇ। ਇਸ ਸਮੇਂ ਸਤਪਾਲ ਸਿੰਘ ਪੂਰੇਵਾਲ ਨੇ ਸੰਗਤ ਦੇ ਰੂਬਰੂ ਹੋ ਕੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਸੁਪਨਾ ਪੂਰਾ ਹੋਇਆ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਐਪ ਤਿਆਰ ਕਰਨ ਵਿਚ ਤਿੰਨ ਸਾਲ ਦਾ ਸਮਾਂ ਲੱਗ ਗਿਆ ਹੈ ਅਤੇ ਇਸ ਦੇ ਨਾਲ ਹੀ ਟਿਊਟਰ ਗੁਰਬਾਣੀ ਸਾਫਟਵੇਅਰ ਵਿਚ ਯੂਨੀਕੋਡ ‘ਤੇ ਕੀ ਬੋਰਡ ਵੀ ਹੈ, ਜਿਸ ਨਾਲ ਅੰਗਰੇਜ਼ੀ ਤੋਂ ਪੰਜਾਬੀ ਫੌਂਟ ਅਦਲਾ-ਬਦਲੀ ਕਰਨਾ ਬਹੁਤ ਸੌਖਾ ਹੋਵੇਗਾ। ਇਸ ਨਾਲ ਗੁਰਬਾਣੀ ਪਾਠ ਦਾ ਉਚਾਰਣ ਕਰਨਾ ਹਰੇਕ ਸਿੱਖ ਲਈ ਆਸਾਨ ਤੇ ਸਹੀ ਹੋਵੇਗਾ। ਸਿਆਟਲ ਦੇ ਪੰਜਾਬੀ ਭਾਈਚਾਰੇ ਸਤਪਾਲ ਸਿੰਘ ਪੂਰੇਵਾਲ ਦੀ ਮਿਹਨਤ ਅਤੇ ਐਪ ਤਿਆਰ ਕਰਨ ਦੀ ਸ਼ਲਾਘਾ ਕੀਤੀ।