ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਕਿਸਾਨ ਦੀ ਲੁੱਟ-ਖਸੁੱਟ ਦੇ ਖੇਤੀ ਬਿੱਲਾਂ ਦਾ ਵਿਰੋਧ

520
ਸਿਆਟਲ ਦੇ ਪੰਜਾਬੀ ਭਾਈਚਾਰੇ ਦੇ ਪਤਵੰਤੇ ਲੋਕ ਕਿਸਾਨ ਵਿਰੋਧੀ ਬਿੱਲ ਦੀ ਆਲੋਚਨਾ ਅਤੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਸਮੇਂ।
Share

ਸਿਆਟਲ, 23 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬਾਬਾ ਬੁੱਢਾ ਸੰਸਥਾ ਅਮਰੀਕਾ ਦੇ ਸਮੂਹ ਮੈਂਬਰਾਂ, ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਕਿਸਾਨ ਮਾਰੂ ਤੇ ਲੁੱਟ-ਖਸੁੱਟ ਵਾਲੇ ਖੇਤੀਬਾੜੀ ਆਰਡੀਨੈਂਸ ਦਾ ਵਿਰੋਧ ਕੀਤਾ ਗਿਆ ਅਤੇ ਪ੍ਰਵਾਸੀ ਪੰਜਾਬੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੇ ਹਨ। ਪ੍ਰਵਾਸੀ ਪੰਜਾਬੀਆਂ ਦੀ ਮੰਗ ਹੈ ਕਿ ਕਿਸਾਨ ਵਿਰੋਧੀ ਬਿੱਲ ਵਾਪਸ ਲਿਆ ਜਾਵੇ। ਸਰਬੱਤ ਦਾ ਭਲਾ ਟਰੱਸਟ ਸਿਆਟਲ ਦੇ ਮੁਖੀ ਦਯਿਆਬੀਰ ਸਿੰਘ ਬਾਠ ਤੇ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਜੇਕਰ ਬਿੱਲ ਲਾਗੂ ਹੋ ਜਾਂਦਾ ਹੈ, ਤਾਂ ਵੱਡੇ ਲੋਕ ਕਿਸਾਨਾਂ ਦੀ ਦਸਾਂ-ਨੋਹਾਂ ਦੀ ਕਮਾਈ ਲੁੱਟ-ਖਸੁੱਟ ਕਰਕੇ ਲੈ ਜਾਣਗੇ। ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਕਿਸਾਨਾਂ ਦੇ ਹੱਕ ਵਿਚ ਖੜ੍ਹੀਆਂ ਹਨ। ਇਸ ਕਿਸਾਨ ਵਿਰੋਧੀ ਬਿੱਲ ਦੇ ਖਿਲਾਫ ਥਾਂ-ਥਾਂ ਚਰਚਾ ਹੋ ਰਹੀ ਹੈ ਅਤੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ। ਇਹ ਖੇਤੀਬਾੜੀ ਬਿੱਲ ਲਾਗੂ ਨਹੀਂ ਕਰਨਾ ਚਾਹੀਦਾ।


Share