ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਕਾਂਗਰਸਮੈਨ ਐਡਮ ਸਮਿੱਥ, ਕਿੰਗ ਕਾਊਂਟੀ ਚੀਫ ਤੇ ਮੇਅਰ ਦਾ ਸੁਆਗਤ

227
ਪੰਜਾਬੀ ਭਾਈਚਾਰੇ ਵੱਲੋਂ ਪਿੰਟੂ ਬਾਠ, ਹਰਸ਼ਿੰਦਰ ਸਿੰਘ ਸੰਧੂ, ਧਰਮ ਸਿੰਘ ਮੈਰੀਪੁਰ, ਗੁਰਦੇਵ ਸਿੰਘ ਮਾਨ, ਸੇਮ ਵਿਰਕ, ਦੇਵ ਹੋਠੀ, ਉਕਾਰ ਭੰਡਾਲ ਫੁੱਲਾਂ ਦੇ ਗੁਲਦਸਤੇ ਦੇ ਕੇ ਕਾਂਗਰਸਮੈਨ ਐਡਮ ਸਮਿੱਥ, ਡੋਵ ਕੰਨਸਟੀਨ ਤੇ ਮੇਅਰ ਡਾਨਾਂ ਰੈਲਫ ਤੇ ਸਿਆਟਲ ਦੇ ਮੇਅਰ ਹੈਰਲ ਦਾ ਸਵਾਗਤ ਕਰਦੇ ਸਮੇਂ।
Share

ਸਿਆਟਲ, 13 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਵਾਸ਼ਿੰਗਟਨ ਸਟੇਟ ਦੇ ਕਾਂਗਰਸਮੈਨ ਮੈਡਮ ਸਮਿੱਥ, ਕਿੰਗ ਕਾਊਂਟੀ ਚੀਫ ਡੋਅ ਕੰਨਸਟੀਨ, ਸਿਆਟਲ ਤੇ ਕੈਂਟ ਦੀ ਮੇਅਰ ਦਾ ਮਹਾਰਾਜਾ ਪੈਲੇਸ ਕੈਂਟ ਵਿਚ ਪੰਜਾਬੀ ਭਾਈਚਾਰੇ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਪ੍ਰਬੰਧਕਾਂ ਸੇਮ ਵਿਰਕ, ਸੁਖਦੇਵ ਸਿੰਘ ਹੋਠੀ, ਜੋਗਾ ਸਿੰਘ ਭੰਡਾਲ, ਓਂਕਾਰ ਸਿੰਘ ਭੰਡਾਲ ਤੇ ਗੁਰਦੇਵ ਸਿੰਘ ਮਾਨ ਦੇ ਸੱਦੇ ’ਤੇ ਪਹੁੰਚੇ ਪੰਜਾਬੀ ਭਾਈਚਾਰੇ ਦੀਆਂ ਮਾਣ-ਮੱਤੀਆਂ ਸ਼ਖਸੀਅਤਾਂ ਨਾਲ ਭਰੇ ਹਾਲ ਵਿਚ ਪੰਜਾਬੀ ਭਾਈਚਾਰੇ ਦੇ ਬੁਲਾਰਿਆਂ ਨੇ ਸਮੱਸਿਆਵਾਂ, ਲੋੜਾਂ ਤੇ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਸੇਮ ਵਿਰਕ ਤੇ ਉਕਾਰ ਭੰਡਾਲ ਕਾਂਗਰਸਮੈਨ ਐਡਮ ਸਮਿੱਥ ਦਾ ਸਵਾਗਤ ਕਰਦੇ ਸਮੇਂ।

ਕਾਂਗਰਸਮੈਨ ਐਡਮ ਸਮਿੱਥ ਤੇ ਡੋਵ ਕੰਨਸਟੀਨ ਨੇ ਭਰੋਸਾ ਦਿਵਾਇਆ ਕਿ ਪੰਜਾਬੀ ਭਾਈਚਾਰੇ ਦੇ ਮਿਹਨਤੀ, ਮਿਲਣਸਾਰ ਤੇ ਸਾਊ ਸਿਟੀਜਨ ਹਨ, ਜਿਸ ’ਤੇ ਪੂਰੇ ਸ਼ਹਿਰ ਨੂੰ ਮਾਣ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ’ਤੇ ਨਿੱਜੀ ਦਿਲਚਸਪੀ ਲੈ ਕੇ ਮਸਲੇ ਹੱਲ ਕੀਤੇ ਜਾਣਗੇ। ਇਸ ਮੌਕੇ ਧਰਮ ਸਿੰਘ ਮੈਰੀਪੁਰ, ਹਰਸ਼ਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਾਨ, ਦੇਵ ਹੋਠੀ, ਰਮਨ ਮਾਨ, ਗੈਰੀ ਹੋਠੀ, ਜਸਵਿੰਦਰ ਸਿੰਘ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬੀ ਭਾਈਚਾਰੇ ਨੂੰ ਆ ਰਹੀ ਮੁਸ਼ਕਲਾਂ ਤੋਂ ਜਾਣੂ ਕਰਾਇਆ। ਕੈਂਟ ਦੀ ਮੇਅਰ ਡਾਨਾ ਰੈਲਫ, ਸਿਆਟਲ ਦੇ ਮੇਅਰ ਹਰੂਸ ਹੈਰਲ, ਕੈਂਟ ਕੌਂਸਲ ਮੈਂਬਰ ਟੋਨੀ ਟਰੋਨਰ, ਹਮੀਦ ਮੁਹੰਮਦ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ। ਅਖੀਰ ’ਚ ਚੋਣ ਮੈਦਾਨ ’ਚ ਚੋਣ ਲੜ ਰਹੇ ਉਮੀਦਵਾਰਾਂ ਦੀ ਮਾਲੀ ਸਹਾਇਤਾ ਕੀਤੀ। ਸਟੇਜ ਦਾ ਸੰਚਾਲਨ ਹਰਦੇਵ ਸਿੰਘ ਜੱਜ ਨੇ ਬੜੇ ਸ਼ਾਨਦਾਰ ਢੰਗ ਨਾਲ ਕੀਤਾ।


Share