ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਕੈਂਟ ਦੀ ਮੇਅਰ ਡਾਨਾ ਰੈਲਫ ਦਾ ਨਿੱਘਾ ਸਵਾਗਤ

535
ਸਿਆਟਲ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਕੈਂਟ ਦੀ ਮੇਅਰ ਡਾਨਾ ਰੈਲਫ ਦਾ ਸਵਾਗਤ ਕਰਦੇ ਸਮੇਂ।
Share

ਸਿਆਟਲ, 8 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ਦੀ ਮੇਅਰ ਡਾਨਾ ਰੈਲਫ ਧਰਮ ਸਿੰਘ ਮੇਰੀਪੁਰ ਦੇ ਗ੍ਰਹਿ ਪਹੁੰਚਣ ’ਤੇ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ। ਅਗਲੇ ਪੰਜ ਸਾਲ ਲਈ ਚੋਣ ਮੁਹਿੰਮ ਵਿਚ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦਿਵਾਇਆ ਅਤੇ 21 ਹਜ਼ਾਰ ਡਾਲਰ ਚੋਣ ਮੁਹਿੰਮ ਲਈ ਫੰਡ ਇਕੱਠਾ ਕਰਕੇ ਦਿੱਤਾ। ਪੰਜਾਬੀ ਭਾਈਚਾਰੇ ਦੇ ਲੋਕਾਂ ਦੀਆਂ ਮੁਸ਼ਕਲਾਂ, ਮੰਗਾਂ ਤੇ ਲੋੜਾਂ ਸੰਬੰਧੀ ਕੈਂਟ ਦੀ ਮੇਅਰ ਤੇ ਕੈਂਟ ਕੌਂਸਲ ਮੈਂਬਰ ਟੋਨੀ ਟਰੋਨਰ ਨਾਲ ਵਿਚਾਰ-ਵਟਾਂਦਰਾ ਕੀਤਾ। ਕੈਂਟ ਦੀ ਮੇਅਰ ਡਾਨਾ ਰੈਲਫ ਨੇ ਭਰੋਸਾ ਦਿਵਾਇਆ ਕਿ ਦੋ ਮਹੀਨੇ ’ਚ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਸ਼ਰਨਜੀਤ ਸਿੰਘ ਸਿੰਘਲਾਨੀ ਸਾਬਕਾ ਮੁੱਖ ਸੇਵਾਦਾਰ ਤੇ ਨਕੀਬ ਰਹਿਮਾਨ (ਤਾਜ ਜਿਊਲਰ) ਨੇ ਸਾਂਝੇ ਤੌਰ ’ਤੇ ਮੰਗ ਕੀਤੀ ਕਿ ਇਕ ਸਾਲ ਤੋਂ ਉਸਾਰੀ ਦੇ ਲਾਇੰਸਸ ਨਹੀਂ ਦਿੱਤੇ ਜਾ ਰਹੇ ਅਤੇ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਨੂੰ ਕੈਂਟ ਪੁਲਿਸ ਵਿਚ ਭਰਤੀ ਕਰਨਾ ਚਾਹੀਦਾ ਹੈ। ਇਸ ਮੌਕੇ ਸੇਮ ਵਿਰਕ, ਬਲਜੀਤ ਸਿੰਘ ਸੋਹਲ, ਮਨਮੋਹਣ ਸਿੰਘ ਧਾਲੀਵਾਲ, ਧਰਮ ਸਿੰਘ ਮੇਰੀਪੁਰ, ਦਰਸ਼ਨ ਸਿੰਘ ਬੱਬੀ ਬੜਾ ਪਿੰਡ, ਅਵਤਾਰ ਸਿੰਘ, ਲਖਵਿੰਦਰ ਸਿੰਘ ਸਰਾਂ, ਬਲਬੀਰ ਸਿੰਘ ਮਿਸੀਸਿਪੀ, ਸ਼ਰਨਜੀਤ ਸਿੰਘ ਸਿੰਘਲਾਨੀ, ਨਕੀਬ ਰਹਿਮਾਨ, ਬੀਬੀ ਸੁਰਜੀਤ ਕੌਰ ਖੀਡਾ ਤੇ ਬੀਬੀ ਜਤਿੰਦਰ ਕੌਰ ਧਾਲੀਵਾਲ ਅਤੇ ਅਮਰਿੰਦਰ ਸਿੰਘ ਖੀਡਾ ਤੇ ਉਂਕਾਰ ਭੰਡਾਲ ਸਮੇਤ ਪਹੁੰਚ ਕੇ ਕੈਂਟ ਦੀ ਮੇਅਰ ਦਾ ਸਵਾਗਤ ਕੀਤਾ ਅਤੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।

Share