ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਸੈਕਰਾਮੈਂਟੋ ਦੇ ਪ੍ਰਿੰਸੀਪਲ ਡਾ. ਅਮਰੀਕ ਸਿੰਘ ਸਨਮਾਨਤ

517
ਸਿਆਟਲ ਦਾ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਡਾ. ਅਮਰੀਕ ਸਿੰਘ ਨੂੰ ਸਨਮਾਨਤ ਕਰਨ ਤੋਂ ਬਾਅਦ ਯਾਦਗਾਰੀ ਫੋਟੋ ਸਮੇਂ।
Share

ਸਿਆਟਲ, 11 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਵੱਲੋਂ ਸੈਕਰਾਮੈਂਟੋ ਪੰਜਾਬੀ ਸਕੂਲ ਦੇ ਪ੍ਰਿੰਸੀਪਲ ਡਾ. ਅਮਰੀਕ ਸਿੰਘ ਦਾ ਨਿੱਘਾ ਸੁਆਗਤ ਤੇ ਸਨਮਾਨਤ ਕੀਤਾ ਗਿਆ। ਡਾ. ਅਮਰੀਕ ਸਿੰਘ ਨੇ ਗਰਮੀਆਂ ਦੀ ਛੁੱਟੀਆਂ ਦੌਰਾਨ ਚੱਲ ਰਹੇ ਸਮਰ ਸਪੋਰਟਸ ਕੈਂਪ ਦਾ ਦੌਰਾ ਕੀਤਾ, ਜਿੱਥੇ ਹਰਸ਼ਿੰਦਰ ਸਿੰਘ ਸੰਧੂ, ਸੇਮ ਵਿਰਕ, ਪੰਮੀ ਕੰਗ, ਅਵਤਾਰ ਸਿੰਘ ਪੂਰੇਵਾਲ, ਚਰਨਜੀਤ ਬਾਸੀ, ਅਵਤਾਰ ਸਿੰਘ ਸੰਧੂ, ਮਲਕੀਅਤ ਸਿੰਘ ਝੱਲੀ ਅਤੇ ਚਰਨਜੀਤ ਸਿੰਘ ਧਾਲੀਵਾਲ ਨੇ ਨਿੱਘਾ ਸਵਾਗਤ ਕਰਦਿਆਂ ਦੱਸਿਆ ਕਿ ਡਾ. ਅਮਰੀਕ ਸਿੰਘ ਸੈਕਰਾਮੈਂਟੋ ਵਿਚ ਪੰਜਾਬੀ ਸਕੂਲ ਚਲਾ ਕੇ ਪੰਜਾਬੀ ਭਾਈਚਾਰੇ ਦੀ ਵੱਡਮੁੱਲੀ ਸੇਵਾ ਕਰ ਰਹੇ ਹਨ। ਗੁਰਦੀਪ ਸਿੰਘ ਸਿੰਧੂ ਖੇਡ ਕੈਂਪ ਦੇ ਪ੍ਰਬੰਧਕਾਂ ਵੱਲੋਂ ਡਾ. ਅਮਰੀਕ ਸਿੰਘ ਨੂੰ ਜੀ ਆਇਆਂ ਕਹਿ ਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।
ਡਾ. ਅਮਰੀਕ ਸਿੰਘ ਨੇ ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਸਾਂਝੇ ਤੌਰ ’ਤੇ ਚੱਲ ਰਹੇ ਖੇਡ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਈਚਾਰੇ ਨੂੰ ਲੋੜ ਹੈ ਕਿ ਨਵੀਂ ਪਨੀਰੀ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਿਆ ਜਾਵੇ। ਇਸ ਮੌਕੇ ਮਲਕੀਅਤ ਸਿੰਘ ਝੱਲੀ ਅਤੇ ਚਰਨਜੀਤ ਸਿੰਘ ਧਾਲੀਵਾਲ ਨੇ ਰਿਫਰੈਸ਼ਮੈਂਟ ਦੀ ਸੇਵਾ ਕੀਤੀ।

Share