ਸਿਆਟਲ ਦੇ ਪੈਲੇਪ ਸ਼ਹਿਰ ’ਚ ਤੀਆਂ ਦਾ ਮੇਲਾ 19 ਅਗਸਤ ਨੂੰ; ਤਿਆਰੀਆਂ ਜ਼ੋਰਾਂ ’ਚ

79
ਪੈਲੇਪ ਤੋਂ ਸਿਮਰਨ ਸ਼ੌਕਰ ਤੇ ਪਰਮ ਗਿੱਲ ਮੁੱਖ ਪ੍ਰਬੰਧਕਾਂ ਤੀਆਂ ਦੇ ਮੇਲੇ ਦੀ ਜਾਣਕਾਰੀ ਦਿੰਦੇ ਹੋਏ।
Share

ਸਿਆਟਲ, 10 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਨਾਲ ਲੱਗਦੇ ਪੈਲੇਪ ਦੇ ਸਾਊਥ ਹਿੱਲ ਸ਼ਹਿਰ ਵਿਚ 19 ਅਗਸਤ, ਦਿਨ ਸ਼ੁਕਰਵਾਰ 4 ਤੋਂ 8 ਵਜੇ ਤੱਕ ਤੀਆਂ ਦਾ ਮੇਲਾ ਸ਼ਾਨੋ-ਸ਼ੌਕਤ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿੱਥੇ ਗਿੱਧਾ-ਭੰਗੜਾ, ਬੋਲੀਆਂ, ਟੱਪੇ, ਗੀਤ-ਸੰਗੀਤ ਨਾਲ ਖੂਬ ਮਨੋਰੰਜਨ ਹੋਵੇਗਾ। ਟੀ.ਵੀ. ਹੋਸਟ ਸਵ. ਹਰਵਿੰਦਰ ਰਿਆੜ ਦੀ ਛੋਟੀ ਭੈਣ ਸਿਮਰਨ ਸ਼ੌਕਰ ਤੇ ਪਰਮ ਗਿੱਲ ਨੇ ਦੱਸਿਆ ਕਿ ਦਾਖਲਾ ਮੁਫਤ ਤੇ ਖਾਣਾ ਵੀ ਮੁਫਤ ਹੋਵੇਗਾ। ਉਨ੍ਹਾਂ ਨੇ ਦਰਸ਼ਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਸਮਾਗਮ ਵਿਚ ਕੈਂਟ, ਰੈਨਟਨ, ਔਬਰਨ ਅਤੇ ਸਿਆਟਲ ਤੋਂ ਇਲਾਵਾ ਪੈਲੇਪ ਤੋਂ ਬੀਬੀਆਂ, ਮਾਤਾਵਾਂ ਅਤੇ ਮੁਟਿਆਰਾਂ ਭਾਰੀ ਗਿਣਤੀ ਵਿਚ ਪਹੁੰਚ ਰਹੀਆਂ ਹਨ। ਸਿਮਰਨ ਸ਼ੌਕਰ ਤੇ ਪਰਮ ਗਿੱਲ ਨੇ ਦੱਸਿਆ ਕਿ ਕੇਵਲ ਲੇਡੀਜ਼ ਲਈ ਸਮਾਗਮ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਪੰਜਾਬੀ ਭਾਈਚਾਰੇ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ।

Share