ਸਿਆਟਲ ਦੇ ਨੌਜਵਾਨਾਂ ਵੱਲੋਂ ਸਰੀ-ਵੈਨਕੂਵਰ ’ਚ ਮਾਰੇ ਗਏ ਨੌਜਵਾਨਾਂ ਦੀ ਗੈਂਗਵਾਰ ਤੋਂ ਸੁਚੇਤ ਰਹਿਣ ’ਤੇ ਜ਼ੋਰ

67
ਸਿਆਟਲ ਦੇ ਨੌਜਵਾਨ ਨਸ਼ਾਮੁਕਤ ਹੋ ਕੇ ਗੈਂਗਵਾਰ ਤੋਂ ਸੁਚੇਤ ਰਹਿਣ ਲਈ ਫੈਸਲਾ ਕਰਦੇ ਸਮੇਂ।
Share

ਸਿਆਟਲ, 2 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਸਿਆਟਲ ਨਾਲ ਲੱਗਦੇ ਗੁਆਂਢੀ ਸ਼ਹਿਰ ਸਰੀ-ਵੈਨਕੂਵਰ ਵਿਚ 100 ਤੋਂ ਵੱਧ ਨੌਜਵਾਨ ਗੈਂਗਵਾਰ ਦੌਰਾਨ ਮਾਰੇ ਜਾ ਚੁੱਕੇ ਹਨ, ਜਿਸ ਤੋਂ ਸਿਆਟਲ ਦੇ ਨੌਜਵਾਨਾਂ ਨੂੰ ਸੁਚੇਤ ਰਹਿਣ ’ਤੇ ਜ਼ੋਰ ਦਿੱਤਾ। ਸਿਆਟਲ ਦੇ ਨੌਜਵਾਨਾਂ ਨੇ ਨਸ਼ਾਮੁਕਤ ਮੁਹਿੰਮ ਚਲਾਉਣ ਲਈ ਵਿਚਾਰ-ਵਟਾਂਦਰਾ ਕੀਤਾ ਅਤੇ ਸਿਆਟਲ ਦੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਸੈਮੀਨਾਰ ਕਰਕੇ ਜਾਂ ਆਪਸੀ ਮੇਲ-ਮਿਲਾਪ ਕਰਕੇ ਗੈਂਗਵਾਰ ਤੋਂ ਬਚਣ ਤੇ ਦੂਰ ਰਹਿਣ ਲਈ ਸਲਾਹ ਕੀਤੀ ਗਈ। ਸੌਰਬ ਰਿਸ਼ੀ ਨੇ ਦੱਸਿਆ ਕਿ ਸਿਆਟਲ ਦੇ ਨੌਜਵਾਨ ਉਸਾਰੂ ਪਾਸੇ ਸਰੀਰਕ ਫਿੱਟਨੈੱਸ ਲਈ ਜਿੰਮ, ਉਚੇਰੀ ਨੌਕਰੀਆਂ ਤੇ ਉੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਨੌਜਵਾਨ ਗੈਂਗਵਾਰ ਤੋਂ ਸੁਚੇਤ ਹਨ। ਸਿਆਟਲ ਦੇ ਬੱਚਿਆਂ, ਨੌਜਵਾਨਾਂ ਨੂੰ ਖੇਡ-ਕੈਂਪਾਂ ਰਾਹੀਂ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ। ਸਿਆਟਲ ਦੇ ਨੌਜਵਾਨਾਂ ਨੇ ਨਸ਼ਾਮੁਕਤ ਰਹਿਣ ਦੀ ਵਚਨਬੱਧਤਾ ਦੁਹਰਾਈ।

Share