ਸਿਆਟਲ ਦੇ ਨੌਜਵਾਨਾਂ ਵੱਲੋਂ ਭਾਰਤ ਸਰਕਾਰ ਨੂੰ ਤਿੰਨੇ ਕਿਸਾਨ ਵਿਰੋਧੀ ਬਿੱਲ ਰੱਦ ਕਰਨ ਦੀ ਅਪੀਲ

1060
‘ਸਿੱਖਜ਼ ਆਫ ਸਿਆਟਲ’ ਸੰਸਥਾ ਦੇ ਮੈਂਬਰ ਕਿਸਾਨਾਂ ਦੇ ਹੱਕ ’ਚ ਭਾਰਤ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਸਮੇਂ।
Share

ਸਿਆਟਲ, 23 ਦਸੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਨੌਜਵਾਨਾਂ ਨੇ ਸਮਾਜਸੇਵੀ ਕਾਰਜਾਂ ਦੇ ਸੇਵਾ ਕਰਨ ਦੇ ਮਕਸਦ ਲਈ ‘ਸਿੱਖਜ਼ ਆਫ ਸਿਆਟਲ’ ਨਾਂ ਦੀ ਸੰਸਥਾ ਬਣਾਈ ਹੈ, ਜਿਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਵਿਚ ਭਾਰਤ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਸ਼ਾਂਤਮਈ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਅਤੇ ਭਾਰਤ ਸਰਕਾਰ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਕਿਸਾਨ ਵਿਰੋਧੀ ਤਿੰਨੇ ਬਿੱਲ ਰੱਦ ਹੋਣੇ ਚਾਹੀਦੇ ਹਨ। ਸਿੱਖ ਆਫ ਸਿਆਟਲ ਵੱਲੋਂ ਸੌਰਬ ਰਿਸ਼ੀ, ਡਾ. ਮਨਿੰਦਰਜੀਤ ਸਿੰਘ, ਅਨਮੋਲ ਚੀਮਾ, ਕਰਮਜੀਤ ਸਿੰਘ ਢਿੱਲੋਂ, ਸੈਰੋ ਅਰੋਰਾ, ਜੱਸਾ, ਜੁਧਵੀਰ ਵਿਰਕ, ਅਮਰਜੋਤ, ਸੋਨੋ, ਦਿਲਪ੍ਰੀਤ ਸਿੰਘ, ਹਰਮਨ ਸਿੰਘ ਦਿਓਲ, ਸਤਨਾਮ ਸਿੰਘ ਸੇਮ, ਹਰਸਲੀਨ, ਰਸਨ, ਜਿੰਮੀ, ਮਨਪ੍ਰੀਤ ਤੇ ਗਗਨਦੀਪ ਸਿੰਘ ਢਿੱਲੋਂ ਨੇ ਆਪਣਾ-ਆਪਣਾ ਯੋਗਦਾਨ ਪਾ ਕੇ ਕਿਸਾਨ ਅੰਦੋਲਨਕਾਰੀਆਂ ਲਈ ਕੜਾਕੇ ਦੀ ਠੰਡ ਹੋਣ ਕਰਕੇ ਲੋਹੀਆਂ, ਟਰੈਕ ਸੂਟ ਤੇ ਸਵੈਟਰ ਭੇਜੇ ਗਏ ਅਤੇ ਤਨ, ਮਨ ਤੇ ਧੰਨ ਨਾਲ ਕਿਸਾਨ ਅੰਦੋਲਨਕਾਰੀਆਂ ਦਾ ਸਮਰਥਨ ਕੀਤਾ।

ਸਿੱਖਜ਼ ਆਫ ਸਿਆਟਲ ਦੇ ਸਮੂਹ ਮੈਂਬਰਾਂ ਨੇ ਪ੍ਰਣ ਕੀਤਾ ਕਿ ਪੰਜਾਬੀ ਭਾਈਚਾਰੇ ਦੇ ਲੋੜੀਂਦੇ ਕਾਰਜਾਂ ਲਈ ਯੋਗਦਾਨ ਪਾਉਣਗੇ। ਸਿਆਟਲ ਦੇ ਨੌਜਵਾਨਾਂ ਨੇ ਸ਼ਾਂਤਮਈ ਅੰਦੋਲਨ ਜਾਰੀ ਰੱਖਣ ਦੀ ਸਲਾਹ ਦਿੱਤੀ ਅਤੇ ਏਕਤਾ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਕਿਸਾਨਾਂ ਦੀ ਜਿੱਤ ਅਵੱਸ਼ ਹੋਵੇਗੀ। ਸਿਆਟਲ ਦੇ ਨੌਜਵਾਨਾਂ ਦੀ ਅਗਵਾਈ ਹੇਠ ਬੈਲਵੀਓ ਤੋਂ ਬਾਅਦ ਸਪੇਸ ਨੀਡਲ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਜਾ ਚੁੱਕਾ ਹੈ। ਹੁਣ ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ਦੇ ਸੋਵੈਅਰ ਸੈਂਟਰ ’ਚ ਤੀਸਰੀ ਵਾਰ 26 ਦਸੰਬਰ ਨੂੰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

 


Share