ਸਿਆਟਲ ਦੇ ਗੁਰਦੁਆਰਾ ‘ਚ ਫਾਰੂਕ ਅਰਸ਼ਦ ਨੂੰ ਸਿਰੋਪਾਓ ਦੇ ਕੇ ਨਿਵਾਜਿਆ

533
ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਤੇ ਵਾਲੰਟੀਅਰ ਸੇਵਾਦਾਰ ਪਾਕਿਸਤਾਨ ਤੋਂ ਫਾਰੂਕ ਅਰਸ਼ਦ ਨੂੰ ਸਿਰੋਪਾਓ ਮਿਲਣ ਤੋਂ ਬਾਅਦ ਸਮੁੱਚੇ ਡੈਲੀਗੇਟ ਨਾਲ ਯਾਦਗਾਰੀ ਤਸਵੀਰ।
Share

ਸਿਆਟਲ, 21 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਹਫਤਾਵਾਰੀ ਸਮਾਗਮਾਂ ‘ਚ ਪਾਕਿਸਤਾਨ ਤੋਂ ਸਿੱਖ ਮਸਲਿਆਂ ਦੇ ਕੋਆਰਡੀਨੇਟਰ ਫਾਰੂਕ ਅਰਸ਼ਦ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਫਾਰੂਕ ਅਰਸ਼ਦ ਨੇ ਸਟੇਜ ਤੋਂ ਬੋਲਦਿਆਂ ਦੱਸਿਆ ਕਿ ਪਾਕਿਸਤਾਨ ਸਰਕਾਰ ਚਾਹੁੰਦੀ ਹੈ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ‘ਚ ਆਪਸੀ ਮਿਲਵਰਤਨ ਤੇ ਸਾਂਝ ਵਧੇ। ਉਨ੍ਹਾਂ ਦੱਸਿਆ ਕਿ ਮੈਂ ਪਾਕਿਸਤਾਨ ਸਰਕਾਰ ਵੱਲੋਂ ਸਮੁੱਚੇ ਪ੍ਰਵਾਸੀ ਪੰਜਾਬੀਆਂ ਲਈ ਪੈਗਾਮ ਲੈ ਕੇ ਆਇਆ ਹਾਂ ਅਤੇ ਖੁੱਲ੍ਹਾ ਸੱਦਾ ਹੈ ਕਿ ਪ੍ਰਵਾਸੀ ਪੰਜਾਬੀ ਗੁਰਧਾਮਾਂ ਦੇ ਦਰਸ਼ਨਾਂ ਲਈ ਜ਼ਰੂਰ ਆਉਣ, ਜਿਨ੍ਹਾਂ ਦਾ ਪਾਕਿਸਤਾਨ ਸਰਕਾਰ ਵੱਲੋਂ ਨਿੱਘਾ ਸਵਾਗਤ ਤੇ ਪ੍ਰਾਹੁਣਾਚਾਰੀ ਕੀਤੀ ਜਾਵੇਗੀ। ਹੈੱਡ ਗ੍ਰੰਥੀ ਬਾਬਾ ਦਲਜੀਤ ਸਿੰਘ ਨੇ ਸਟੇਜ ਤੋਂ ਸਵਾਗਤ ਕਰਦਿਆਂ ਗੁਰੂ ਘਰ ਵੱਲੋਂ ਸਿਰੋਪਾਓ ਦੇ ਕੇ ਨਿਵਾਜਿਆ। ਅਖੀਰ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਿਆ।


Share