ਸਿਆਟਲ ਦੇ ਗਾਇਕ ਰਣਜੀਤ ਸਿੰਘ ਤੇਜੀ ਦੀ ਸਰੋਤਿਆਂ ਵੱਲੋਂ ਸ਼ਲਾਘਾ

525
ਰਣਜੀਤ ਤੇਜੀ ਆਪਣੇ ਅੰਦਾਜ 'ਚ ਗੀਤ ਗਾਉਂਦੇ ਸਮੇਂ।
Share

ਸਿਆਟਲ, 23 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਇੰਟਰਨੈਸ਼ਨਲ ਗਾਇਕ ਰਣਜੀਤ ਤੇਜੀ ਸਰੋਤਿਆਂ ਦੇ ਸਨਮੁੱਖ ਹੋਏ, ਜਿੱਥੇ ਉਨ੍ਹਾਂ ਦੇ ਪੁਰਾਣੇ ਤੇ ਨਵੇਂ ਗੀਤ ਸੁਣ ਸ਼ਲਾਘਾ ਕੀਤੀ। ਗੁਰਦੁਆਰਾ ਸੱਚਾ ਮਾਰਗ ਦੇ ਸਕੱਤਰ ਹਰਸ਼ਿੰਦਰ ਸਿੰਘ ਸੰਧੂ ਅਤੇ ਪੰਜਾਬ ਸਪੋਰਟਸ ਕਲੱਬ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਿਆਟਲ ਨਿਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਉਹ ਸਾਡੇ ਸ਼ਹਿਰ ਦੀ ਸ਼ਾਨ ਹਨ। ਰਣਜੀਤ ਤੇਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਸਤੰਬਰ ਨੂੰ ਸੁਖਵਿੰਦਰ ਬੋਦਲਾਂਵਾਲੇ ਦੇ ਲਿਖੇ ਗੀਤ ਅਤੇ ਸੰਗੀਤਕਾਰ ਪੰਕਜ ਅਹੂਜਾ ਰਾਹੀਂ ਸੁਰੀਲੀਆਂ ਧੁੰਨਾਂ ‘ਚ ਪਰੋਇਆਂ ਤੋਂ ਇਲਾਵਾ ਸਿਆਟਲ ਦੇ ਸੀਤਲ ਸਿੰਘ ਕੰਦੋਲਾ ਵੱਲੋਂ ਫਿਲਮਾਈ ਗਈ ਸੰਗੀਤ ਕਾ ਸਟੂਡੀਓਜ਼ ਮੁਹਾਲੀ ਵਿਚ ਰਿਕਾਰਡ ਤਿਆਰ ਕਰਕੇ ‘ਉਹ ਕੁੜੀ ਮੈਨੂੰ’ ਗੀਤ ਸਰੋਤਿਆਂ ਦੇ ਰੂ-ਬ-ਰੂ ਕੀਤਾ ਜਾ ਰਿਹਾ ਹੈ।


Share