ਸਿਆਟਲ ਦੇ ਖੇਡ ਪ੍ਰੇਮੀ ਕੁਲਵੰਤ ਸਿੰਘ ਸ਼ਾਹ ਨੂੰ ਸਦਮਾ; ਭਤੀਜੀ ਪਿੰਦਰ ਤੇ ਬਹਿਨੋਈ ਮਲੂਕ ਸਿੰਘ ਦੀ ਮੌਤ ’ਤੇ ਅਫਸੋਸ

262
ਸਵ. ਹਰਪਿੰਦਰ ਕੌਰ ਲੈਚਕਰਾਰ
Share

ਸਿਆਟਲ, 28 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਕਾਰੋਬਾਰੀ ਅਤੇ ਖੇਡ ਪ੍ਰਮੋਟਰ ਕੁਲਵੰਤ ਸਿੰਘ ਸ਼ਾਹ ਨੂੰ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਵੱਡੇ ਭਰਾ ਦੀ ਲੜਕੀ ਲੈਚਕਰਾਰ 33 ਸਾਲਾ ਹਰਪਿੰਦਰ ਕੌਰ (ਪਿੰਦਰ) ਅਣਵਿਆਹੀ ਦੀ ਦਰਦਨਾਕ ਐਕਸੀਡੈਂਟ ਕਰਕੇ ਮੌਕੇ ’ਤੇ ਮੌਤ ਹੋ ਗਈ ਅਤੇ ਬਹਿਨੋਈ ਮਲੂਕ ਸਿੰਘ (82) ਦੀ ਮੌਤ ਹੋ ਗਈ, ਜਿਸ ਕਰਕੇ ਕੁਲਵੰਤ ਸਿੰਘ ਸ਼ਾਹ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਪੰਜਾਬੀ ਭਾਈਚਾਰੇ ਵੱਲੋਂ ਅਫਸੋਸ ਕੀਤਾ ਜਾ ਰਿਹਾ ਹੈ। ਹਰਪਿੰਦਰ ਕੌਰ (33) ਮਕਸੂਦਪੁਰ ਕਾਲਜ ਵਿਚ ਬਤੌਰ ਲੈਚਕਰਾਰ ਕੰਮ ਕਰ ਰਹੀ ਸੀ ਅਤੇ ਕਪੂਰਥਲਾ ਤੋਂ ਨਡਾਲਾ ਰਸਤੇ ’ਚ ਪਿੰਡ ਮੁੱਦੋਵਾਲ ਨੇੜੇ ਐਕਸੀਡੈਂਟ ’ਚ ਮੌਤ ਦੀ ਖ਼ਬਰ ਸੁਣਦਿਆਂ ਹੀ ਪੰਜਾਬੀ ਭਾਈਚਾਰੇ ਵਿਚ ਮਾਤਮ ਛਾ ਗਿਆ। ਉਕਾਰ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਾਂ, ਸੇਮ ਵਿਰਕ ਅਤੇ ਸਰਬਜੀਤ ਸਿੰਘ ਸੰਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕੁਦਰਤ ਦਾ ਦਰਦਨਾਕ ਭਾਣਾ ਮੰਨਦਿਆਂ ਅਫਸੋਸ ਜ਼ਾਹਿਰ ਕੀਤਾ। ਹਰਪਿੰਦਰ ਕੌਰ ਦੀ ਥੋੜੇ ਦਿਨਾਂ ਬਾਅਦ ਹੀ ਅਮਰੀਕਾ ਮੰਗਣੀ ਹੋਣ ਜਾ ਰਹੀ ਸੀ।

Share